ਪੰਜਾਬ ‘ਚ ਵੋਟਾਂ ਦੀ ਗਿਣਤੀ ਦਰਮਿਆਨ ਹੀ ਕਾਂਗਰਸ ‘ਚ ਬਵਾਲ ਮਚ ਗਿਆ ਹੈ। ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਡਿੰਪਾ ਨੇ ਸਿੱਧਾ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ‘ਤੇ ਹਮਲਾ ਬੋਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਹਾਲਤ ਲਈ ਇਹੀ ਦੋਵੇਂ ਜ਼ਿੰਮੇਵਾਰ ਹਨ। ਸਾਂਸਦ ਨੇ ਦੋਵਾਂ ‘ਤੇ ਨੋਟ ਬਦਲੇ ਟਿਕਟ ਦੇਣ ਦੇ ਗੰਭੀਰ ਇਲਜ਼ਾਮ ਲਗਾ ਦਿੱਤੇ।
ਡਿੰਪਾ ਨੇ ਕਿਹਾ ਕਿ 3 ਮਹੀਨੇ ਪਹਿਲਾਂ ਤੱਕ ਕਾਂਗਰਸ ਪੰਜਾਬ ਵਿਚ ਚੋਣਾਂ ਜਿੱਤ ਰਹੀ ਸੀ ਇਸ ਤੋਂ ਬਾਅਦ ਹਰੀਸ਼ ਚੌਧਰੀ ਤੇ ਅਜੇ ਮਾਕਨ ਦੀ ਟਿਕਟ ਵੰਡ ਵਿਚ ਐਂਟਰੀ ਹੋਈ ਜਿਸ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਬਰਬਾਦ ਹੋ ਗਈ। ਇਨ੍ਹਾਂ ਲੋਕਾਂ ਨੇ ਜੇਬ ਵਿਚ ਨੋਟ ਪਾਏ ਤੇ ਵਿਰੋਧੀ ਵੋਟ ਲੈ ਗਏ।
ਡਿੰਪਾ ਨੇ ਕਿਹਾ ਕਿ ਅੰਦਰੂਨੀ ਲੜਾਈ, ਅਨੁਸ਼ਾਸਨਹੀਣਤਾ, ਟਿਕਟ ਦੇ ਬਦਲੇ ਨੋਟ, ਵਰਕਰਾਂ ਦੇ ਦੂਰ ਹੋਣ ਦੇ ਨਾਲ ਨੇਤਾਵਾਂ ਦੇ ਹੰਕਾਰ ਨੇ ਪੰਜਾਬ ਵਿਚ ਕਾਂਗਰਸ ਨੂੰ ਬਰਬਾਦ ਕਰ ਦਿੱਤਾ। ਕਾਂਗਰਸ ਹਾਈਕਮਾਨ ਨੂੰ ਟਿਕਟ ਅਲਾਟਮੈਂਟ ਨੂੰ ਰਿਵਿਊ ਕਰਨਾ ਚਾਹੀਦਾ ਹੈ। ਇਸ ਲਈ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ। ਉਨ੍ਹਾਂ ਨੇਤਾਵਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕੈਸ਼ ਬਦਲੇ ਟਿਕਟ ਲਈ ਜਿਸ ਨਾਲ ਮੈਰਿਟ ਤੇ ਜਿੱਤਣ ਦੀ ਸਮਰੱਥਾ ਵਾਲੇ ਈਮਾਨਦਾਰ ਤੇ ਵਫਾਦਾਰ ਮਿਹਨਤੀ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: