ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਮਨਬੀਰ ਸਿੰਘ ਗਿੱਲ ਨੂੰ ਮੁਕਤਸਰ ਦਾ ਨਵਾਂ ਐੱਸਐੱਸਪੀ ਤਾਇਨਾਤ ਕੀਤਾ ਗਿਆ ਹੈ। ਹਰਮਬੀਰ ਸਿੰਘ ਗਿੱਲ ਨੂੰ ਕੈਪਟਨ ਪਰਿਵਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਪੀਪੀਐੱਸ ਤੋਂ ਪ੍ਰਮੋਟ ਹੋ ਕੇ ਆਈਪੀਐੱਸ ਬਣਨ ਵਾਲੇ ਹਰਮਨਬੀਰ ਸਿੰਘ ਗਿੱਲ ਇਸ ਤੋਂ ਪਹਿਲਾਂ 7ਵੀਂ ਬਟਾਲੀਅਨ ਪੀਏਪੀ ਵਿਚ ਕਮਾਂਡੈਂਟ ਦੇ ਅਹੁਦੇ ‘ਤੇ ਤਾਇਨਾਤ ਸਨ।
ਮੁਕਤਸਰ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ 31 ਜਨਵਰੀ ਨੂੰ ਰਿਟਾਇਰ ਹੋ ਗਏ ਸਨ ਜਿਸ ਦੇ ਬਾਅਦ ਤੋਂ ਇਹ ਅਹੁਦੇ ਖਾਲੀ ਸਨ। ਇਸ ਦਾ ਵਾਧੂ ਚਾਰਜ ਐੱਸਐੱਸਪੀ ਫਰੀਦਕੋਟ ਲੀ। 2013 ਵਿਚ ਕੈਪਟਨ ਅਮਰਿੰਦਰ ਸਿੰਘ ਪਤਨੀ ਪ੍ਰਨੀਤ ਕੌਰ ਜਦੋਂ ਕੇਂਦਰ ਵਿਚ ਵਿਦੇਸ਼ ਰਾਜ ਮੰਤਰੀ ਸੀ ਉਦੋਂ ਹਰਮਨਪ੍ਰੀਤ ਨੂੰ ਡੈਪੂਟੇਸ਼ਨ ‘ਤੇ ਕੇਂਦਰ ਵਿਚ ਭੇਜ ਕੇ ਰੀਜਨਲ ਪਾਸਪੋਰਟ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ। ਹਰਮਨਬੀਰ ਗਿੱਲ ਕੇਂਦਰ ਵਿਚ ਚਲੇ ਗਏ ਸਨ, ਜਿਥੇ ਉਸ ਸਮੇਂ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ।
2017 ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸੀਐੱਮ ਬਣੇ ਤਾਂ ਹਰਮਨਬੀਰ ਸਿੰਘ ਗਿੱਲ ਦੀ ਪੰਜਾਬ ਪੁਲਿਸ ਵਿਚ ਵਾਪਸੀ ਹੋ ਗਈ। ਉਨ੍ਹਾਂ ਨੂੰ ਨਵਾਂਸ਼ਹਿਰ ਦਾ ਐੱਸਐੱਸਪੀ ਲਗਾਇਆ ਗਿਆ ਤੇ ਤਤਕਾਲੀਨ ਇਲਾਕਾ ਵਿਧਾਇਕ ਅੰਗਦ ਸਿੰਘ ਨਾਲ ਉਨ੍ਹਾਂ ਦਾ ਵਿਵਾਦ ਰਿਹਾ। ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਹਰਮਨਬੀਰ ਗਿੱਲ ਫਾਜ਼ਿਲਕਾ ਤੇ ਮੋਗਾ ਦੇ ਐੱਸਐੱਸਪੀ ਅਹੁਦੇ ‘ਤੇ ਵੀ ਰਹੇ।
ਇਹ ਵੀ ਪੜ੍ਹੋ : ਭਾਰਤ ‘ਚ ਟਵਿੱਟਰ ਦੇ 3 ‘ਚੋਂ 2 ਆਫਿਸ ਬੰਦ, ਦਿੱਲੀ-ਮੁੰਬਈ ਦੇ ਕਰਮਚਾਰੀਆਂ ਨੂੰ ਭੇਜਿਆ ਘਰ
ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਸੰਭਾਲਣ ਦੇ ਬਾਅਦ ਅਕਤੂਬਰ ਵਿਚ ਹਰਮਨਬੀਰ ਸਿੰਘ ਗਿੱਲ ਨੂੰ ਐੱਸਐੱਸਪੀ ਤੋਂ ਹਟਾ ਕੇ ਪੀਏਪੀ ਭੇਜਿਆ ਗਿਆ ਸੀ ਪਰ 24 ਘੰਟੇ ਅੰਦਰ ਹੀ ਸੀਐੱਮ ਚੰਨੀ ਨੂੰ ਹਰਮਨਬੀਰ ਗਿੱਲ ਨੂੰ ਫਾਜ਼ਿਲਕਾ ਦਾ ਐੱਸਐੱਸਪੀ ਲਗਾ ਕੇ ਨਵੀਂ ਸੂਚੀ ਜਾਰੀ ਕਰਨੀ ਪਈ ਸੀ। ਹਰਮਨਬੀਰ ਗਿੱਲ ਪੀਏਪੀ ਵਿਚ ਕਮਾਂਡੈਂਟ ਦੇ ਅਹੁਦੇ ‘ਤੇ ਤਾਇਨਾਤ ਸਨ ਪਰ ਹੁਣ ਉਨ੍ਹਾਂ ਨੂੰ ਮੁਕਤਸਰ ਦਾ ਐੱਸਐੱਸਪੀ ਤਾਇਨਾਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: