ਕਰਨਾਟਕ ਵਿਧਾਨ ਸਭਾ ਚੋਣਾਂ ਦੇ ਕੈਂਪੇਨ ਵਿਚ ਨੇਤਾਵਾਂ ਵਿਚ ਜ਼ੁਬਾਨੀ ਜੰਗ ਜਾਰੀ ਹੈ। 27 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਹਿਰੀਲਾ ਸੱਪ ਦੱਸਿਆ ਸੀ। ਖੜਗੇ ਦੇ ਬਿਆਨ ਦੇ 4 ਦਿਨ ਬਾਅਦ ਹੁਣ ਉਨ੍ਹਾਂ ਦੇ ਬੇਟੇ ਤੇ ਕਾਂਗਰਸ ਵਿਧਾਇਕ ਪ੍ਰਿਯਾਂਕ ਖੜਗੇ ਨੇ ਪ੍ਰਧਾਨ ਮੰਤਰੀ ਨੂੰ ‘ਨਾਲਾਇਕ’ ਕਿਹਾ ਹੈ। ਪ੍ਰਿਯਾਂਕ ਖੜਗੇ ਨੇ ਕਲਬੁਰਗੀ ਵਿਚ ਬੰਜਾਰਾ ਭਾਈਚਾਰੇ ਦੇ ਪ੍ਰੋਗਰਾਮ ਵਿਚ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਹਨ, ਤੁਹਾਡੀ ਆਲੋਚਨਾ ਤਾਂ ਹੋਵੇਗੀ ਹੀ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੋਂਦੇ ਹੋਏ ਜਨਤਾ ਕੋਲ ਜਾਓ। ਬਦਕਿਸਮਤੀ ਨਾਲ PM ਹਰ ਵਾਰ ਵਿਕਟਮ ਕਾਰਡ ਖੇਡਦੇ ਹਨ।
ਪ੍ਰਿਯਾਂਕ ਖੜਗੇ ਨੇ ਪੀਐੱਮ ਮੋਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਜੇਕਰ ਘਰ ਦਾ ਬੇਟਾ ਨਾਲਾਇਕ ਹੋਵੇ ਤਾਂ ਘਰ ਕਿਵੇਂ ਚੱਲੇਗਾ? ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਗੁਲਬਰਗਾ ਆਏ ਤਾਂ ਤੁਸੀਂ ਬੰਜਾਰਾ ਭਾਈਚਾਰੇ ਨੂੰ ਚਿੰਤਾ ਨਾ ਕਰਨ ਲਈ ਕਿਹਾ। ਤੁਸੀਂ ਉਨ੍ਹਾਂ ਨੂੰ ਕਿਹਾ ਕਿ ਦਿੱਲੀ ਵਿਚ ਬਨਾਰਸ ਦਾ ਬੇਟਾ ਬੈਠਾ ਹੋਇਆ ਹੈ। ਪ੍ਰਿਯਾਂਕ ਖੜਗੇ ਨੇ ਕਿਹਾ ਕਿ ਪੀਐੱਮ ਮੋਦੀ ਨੇ ਖੁਦ ਨੂੰ ਬੰਜਾਰਾ ਭਾਈਚਾਰੇ ਦਾ ਬੇਟਾ ਦੱਸਿਆ ਸੀ। ਅਜਿਹੇ ਵਿਚ ਬੇਟਾ ਜੇਕਰ ਨਾਲਾਇਕ ਹੈ ਤਾਂ ਘਰ ਕਿਵੇਂ ਚੱਲੇਗਾ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੇ ਖੁਦ ਨੂੰ ਬੰਜਾਰਾ ਭਾਈਚਾਰੇ ਦਾ ਬੇਟਾ ਦੱਸ ਕੇ ਉਨ੍ਹਾਂ ਲਈ ਰਾਖਵੇਂਕਰਨ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀ ਗ੍ਰਿਫਤਾਰ, ਮਿਲਿਆ 5 ਦਿਨਾਂ ਦਾ ਰਿਮਾਂਡ
ਬੇਟੇ ਦੇ ਬਿਆਨ ‘ਤੇ ਕਾਂਗਰਸ ਪ੍ਰਧਾਨ ਨੇ ਸਫਾਈ ਦਿੱਤੀ ਹੈ। ਮੱਲਿਕਾਰੁਜਨ ਖੜਗੇ ਨੇ ਕਿਹਾ-ਪ੍ਰਿਯਾਂਕ ਨੇ ਅਜਿਹਾ ਕੁਝ ਨਹੀਂ ਕਿਹਾ। ਉੁਨ੍ਹਾਂ ਨੇ ਇਕ ਸਾਂਸਦ ਨੂੰ ਲੈ ਕੇ ਇਹ ਟਿੱਪਣੀ ਕੀਤੀ ਸੀ। ਇਸ ਲਈ ਪ੍ਰਧਾਨ ਮੰਤਰੀ ਮੋਦੀ ਲਈ ਇਹ ਸ਼ਬਦ ਉੁਨ੍ਹਾਂ ਦੇ ਮੂੰਹ ਵਿਚ ਨਾ ਪਾਓ। ਹਰ ਜਗ੍ਹਾ ਇਹ ਜਾਣਬੁਝ ਕੇ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: