ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 61 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਪਾਰਟੀ ਨੇ 24 ਮਹਿਲਾਵਾਂ ਨੂੰ ਉਮੀਦਾਵਰ ਬਣਾਇਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੀ 125 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ 50 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਸੀ। 41 ਨਾਵਾਂ ਵਾਲੀ ਦੂਜੀ ਲਿਸਟ ‘ਚ 16 ਅਤੇ 89 ਉਮੀਦਵਾਰਾਂ ਵਾਲੀ ਸੂਚੀ ਵਿਚ 37 ਔਰਤਾਂ ਨੂੰ ਜਗ੍ਹਾ ਮਿਲੀ ਸੀ।
ਕਾਂਗਰਸ ਨੇ ਆਪਣੀ ਚੌਥੀ ਸੂਚੀ ਵਿਚ ਅਯੁੱਧਿਆ ਤੋਂ ਰੀਤਾ ਮੌਰਿਆ, ਕੰਨੌਜ ਤੋਂ ਵਿਨੀਤਾ ਦੇਵੀ, ਹਮੀਰਪੁਰ ਤੋਂ ਰਾਜਕੁਮਾਰੀ ਤੇ ਫਤੇਹਪੁਰ ਦੀ ਅਯਾਹ ਸ਼ਾਹ ਤੋਂ ਹੇਮਲਤਾ ਪਟੇਲ ਸਣੇ 24 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਵਿਚ ਐੱਸ. ਸੀ. ਲਈ 7 ਸੀਟਾਂ ਰਾਖਵੀਆਂ ਹਨ। ਕਾਂਗਰਸ ਨੇ ਇਸ ਸੂਚੀ ਵਿਚ ਆਪਣੇ ਦੋ ਉਮੀਦਵਾਰ ਵੀ ਬਦਲੇ ਹਨ। ਹਾਥਰਸ ਤੋਂ ਸਰੋਜ ਦੇਵੀ ਦੀ ਜਗ੍ਹਾ ਕੁਲਦੀਪ ਕੁਮਾਰ ਸਿੰਘ ਤੇ ਬਿਜਵਾਸਨ ਤੋਂ ਅਭਿਨਵ ਭਾਰਗਵ ਦੀ ਜਗ੍ਹਾ ਵੰਦਨਾ ਭਾਰਗਵ ਨੂੰ ਮੈਦਾਨ ਵਿਚ ਉਤਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਖਹਿਰਾ ਨੇ ਰਾਣਾ ਗੁਰਜੀਤ ਨੂੰ ਦੱਸਿਆ ‘ਦਾਗੀ’, ਬੋਲੇ ‘ਰਾਣਾ ਨੂੰ ਕੰਨ ਫੜ ਕੇ ਯੂਪੀ ਛੱਡ ਕੇ ਆਵਾਂਗਾ’
ਇਹ ਵੀ ਪੜ੍ਹੋ : ਤਾਲਿਬਾਨੀ ਸ਼ਾਸਨ ‘ਚ ਖਾਣੇ ਲਈ ਆਪਣੇ ਬੱਚੇ ਤੇ ਸਰੀਰ ਦੇ ਅੰਗ ਤੱਕ ਵੇਚਣ ਨੂੰ ਮਜਬੂਰ ਹੋਏ ਅਫ਼ਗਾਨੀ
ਯੂ. ਪੀ. ਵਿਚ ਇਸ ਵਾਰ 7 ਫੇਜ਼ਾਂ ਵਿਚ ਵੋਟਾਂ ਪੈਣੀਆਂ ਹਨ। ਇਸ ਦੀ ਸ਼ੁਰੂਆਤ10 ਫਰਵਰੀ ਨੂੰ ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ‘ਤੇ ਵੋਟਾਂ ਨਾਲ ਹੋਵੇਗੀ। ਇਸ ਤੋਂ ਬਾਅਦ ਦੂਜੇ ਫੇਜ਼ ‘ਚ ਸੂਬੇ ਦੀਆਂ 55 ਸੀਟਾਂ ‘ਤੇ ਵੋਟਾਂ ਪੈਣਗੀਆਂ। ਤੀਜੇ ਫੇਜ਼ ‘ਚ 59, ਚੌਥੇ ਫੇਜ਼ ‘ਚ 60, ਪੰਜਵੇਂ ਫੇਜ਼ ਨਚ 60 ਸੀਟਾਂ, ਛੇਵੇਂ ਫੇਜ਼ ‘ਚ 57 ਤੇ ਸੱਤਵੇਂ ਫੇਜ਼ ‘ਚ 54 ਸੀਟਾਂ ‘ਤੇ ਵੋਟਾਂ ਪੈਣਗੀਆਂ। 10 ਫਰਵਰੀ ਨੂੰ ਪਹਿਲੇ ਮਤਦਾਨ ਤੋਂ ਬਾਅਦ 14 ਫਰਵਰੀ ਨੂੰ ਦੂਜੇ ਫੇਜ਼, 20 ਫਰਵਰੀ ਨੂੰ ਤੀਜੇ ਫੇਜ਼, 23 ਫਰਵਰੀ ਨੂੰ ਚੌਥੇ ਫੇਜ਼, 27 ਫਰਵਰੀ ਨੂੰ ਪੰਜਵੇਂ ਫੇਜ਼, 3 ਮਾਰਚ ਨੂੰ 6ਵੇਂ ਫੇਜ਼ ਤੇ 7 ਮਾਰਚ ਨੂੰ ਸੱਤਵੇਂ ਫੇਜ਼ ਲਈ ਵੋਟਾਂ ਪੈਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।
ਯੂਪੀ ਵਿਧਾਨ ਸਭਾ ਚੋਣਾਂ 2017 ਵਿਚ ਭਾਜਪਾ ਨੇ 403 ‘ਚੋਂ 325 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਸਪਾ ਤੇ ਕਾਂਗਰਸ ਨੇ ਨਾਲ ਮਿਲ ਕੇ ਚੋਣ ਲੜੀ ਸੀ। ਸਪਾ ਨੇ 47 ਤੇ ਕਾਂਗਰਸ ਨੇ 7 ਸੀਟਾਂ ਹੀ ਜਿੱਤੀਆਂ ਸਨ। ਮਾਇਆਵਤੀ ਦੀ ਬਸਪਾ 19 ਸੀਟਾਂ ਜਿੱਤਣ ‘ਚ ਸਫਲ ਰਹੀ ਸੀ ਤੇ 4 ਸੀਟਾਂ ‘ਤੇ ਹੋਰਨਾਂ ਦਾ ਕਬਜ਼ਾ ਹੋਇਆ ਸੀ।