ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨਿਆਂ ਦਾ ਸਮਾਂ ਬਚਿਆ ਹੈ। ਪੰਜਾਬ ਕਾਂਗਰਸ ਵੱਲੋਂ ਟਿਕਟਾਂ ‘ਤੇ ਅੱਜ ਤੋਂ ਮੰਥਨ ਸ਼ੁਰੂ ਹੋਵੇਗਾ। ਚੰਡੀਗੜ੍ਹ ਵਿਚ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ ਜਿਸ ਦੀ ਪ੍ਰਧਾਨਗੀ ਕਰਨ ਲਈ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਵੀ ਪਹੁੰਚ ਰਹੇ ਹਨ। ਇਸ ਕਮੇਟੀ ਦੀ ਲਗਾਤਾਰ 3 ਦਿਨ ਤੱਕ ਮੀਟਿੰਗ ਚੱਲੇਗੀ
ਪੰਜਾਬ ਕਾਂਗਰਸ ਨੇ ਚੋਣਾਂ ਲੜਨ ਦੇ ਇੱਛੁਕ ਨੇਤਾਵਾਂ ਦੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 20 ਦਸੰਬਰ ਤੱਕ ਕਾਂਗਰਸ ਭਵਨ ‘ਚ ਅਰਜ਼ੀ ਜਮ੍ਹਾ ਕਰਵਾ ਸਕਦੇ ਹਨ। ਇਹ ਕਮੇਟੀ ਹਰ ਵਿਧਾਨ ਸਭਾ ਖੇਤਰ ਵਿਚ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੈਂਟਰਲ ਸਕ੍ਰੀਨਿੰਗ ਕਮੇਟੀ ਨੂੰ ਭੇਜੇਗੀ ਜਿਥੇ ਇਸ ‘ਤੇ ਅੰਤਿਮ ਮੋਹਰ ਲੱਗੇਗੀ।
ਕਾਂਗਰਸ ਚੋਣ ਕਮੇਟੀ ਦੀ ਪਹਿਲੀ ਬੈਠਕ ਵਿਚ ਟਿਕਟ ਵੰਡ ਦੇ ਸਾਰੇ ਅਧਿਕਾਰ ਕੇਂਦਰੀ ਸਕਰੀਨਿੰਗ ਕਮੇਟੀ ਨੂੰ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਟਿਕਟ ਉਸ ਨੂੰ ਹੀ ਮਿਲੇਗਾ, ਜੋ ਯੋਗ ਹੋਵੇਗਾ। ਪੰਜਾਬ ਵਿਚ ਜੁਗਾੜ ਨੀਤੀ ਨਹੀਂ ਚੱਲੇਗੀ, ਜੋ ਵੀ ਕੰਮ ਹੋਵੇਗਾ ਨੀਤੀਬੱਧ ਤਰੀਕੇ ਨਾਲ ਕੀਤਾ ਜਾਵੇਗਾ। ਬੈਠਕ ਵਿਚ ਮੁੱਖ ਮੰਤਰੀ ਚੰਨੀ ਤੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੀ ਮੌਜੂਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਪੰਜਾਬ ਕਾਂਗਰਸ ਵਿਚ ਫਿਲਹਾਲ 3 ਧੜਿਆਂ ਦਾ ਦਬਦਬਾ ਚੱਲ ਰਿਹਾ। ਪਹਿਲਾ ਧੜਾ ਨਵਜੋਤ ਸਿੱਧੂ ਦਾ ਹੈ। ਟਿਕਟ ਵੰਡ ਵਿਚ ਸਿੱਧੂ ਦੀ ਅਹਿਮ ਭੂਮਿਕਾ ਹੋਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਸੰਗਠਨ ਵਿਚ ਦਬਦਬਾ ਬੈ। ਫਿਲਹਾਲ ਪੰਜਾਬ ਵਿਚ ਸਿੱਧੂ ਨਾਲ ਉਹੀ ਕਾਂਗਰਸ ਦੇ ਵੱਡੇ ਚਿਹਰੇ ਹਨ ਜਿਨ੍ਹਾਂ ਜ਼ਰੀਏ ਕਾਂਗਰਸ ਨੇ ਇਕ-ਤਿਹਾਈ ਤੋਂ ਵਧ ਐੱਸਸੀ ਵੋਟਾਂ ‘ਤੇ ਦਾਅ ਖੇਡਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਜੋਰ ਰਹੇਗਾ ਕਿਉਂਕਿ ਕਾਂਗਰਸ ਕੋਲ ਪੰਜਾਬ ਵਿਚ ਇਕਲੌਤੇ ਦਮਦਾਰ ਹਿੰਦੂ ਚਿਹਰੇ ਹਨ ਜਿਨ੍ਹਾਂ ਜ਼ਰੀਏ ਪੰਜਾਬ ਦੇ ਲਗਭਗ 37 ਫੀਸਦੀ ਹਿੰਦੂ ਵੋਟ ਬੈਂਕ ਨੂੰ ਕਾਂਗਰਸ ਪ੍ਰਭਾਵਿਤ ਕਰ ਸਕਦੀ ਹੈ।