ਕਾਂਗਰਸ ਪਾਰਟੀ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। ਪਾਰਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਕਾਰਨ ਤੋਂ ਇਹ ਚੈਨਲ ਡਿਲੀਟ ਹੋਇਆ ਹੈ। ਹੁਣ ਲਈ ਕਾਂਗਰਸ ਨੇ ਯੂਟਿਊਬ ਅਤੇ ਗੂਗਲ ਦੋਵਾਂ ਨਾਲ ਸੰਪਰਕ ਸਾਧਿਆ ਹੈ ਤੇ ਆਪਣੇ ਚੈਨਲ ਨੂੰ ਫਿਰ ਰੀਸਟੋਰ ਕਰਨ ਦੀ ਗੱਲ ਕਹੀ ਹੈ।
ਜਾਰੀ ਬਿਆਨ ਵਿਚ ਪਾਰਟੀ ਨੇ ਕਿਹਾ ਕਿ ਸਾਡਾ ਯੂਟਿਊਬ ਚੈਨਲ ‘Indian National Congress’ ਡਿਲੀਟ ਹੋ ਗਿਆ ਹੈ। ਅਸੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਯੂਟਿਊਬ ਅਤੇ ਗੂਗਲ ਦੀ ਟੀਮ ਨਾਲ ਗੱਲਬਾਤ ਜਾਰੀ ਹੈ। ਜਾਂਚ ਹੋ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਕਨੀਕੀ ਖਰਾਬੀ ਸੀ ਜਾਂ ਫਿਰ ਕੋਈ ਸਾਜਿਸ਼। ਉਮੀਦ ਹੈ ਜਲਦ ਹੀ ਵਾਪਸ ਆਉਣਗੇ।
ਹੁਣ ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਵੱਡੇ ਨੇਤਾਵਾਂ ਦੇ ਟਵਿੱਟਰ ਹੈਂਡਲ ਹੈਕ ਹੁੰਦੇ ਦੇਖੇ ਗਏ ਹਨ ਪਰ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਕਿਸੇ ਪਾਰਟੀ ਦਾ ਪੂਰਾ ਯੂਟਿਊਬ ਚੈਨਲ ਹੀ ਡਿਲੀਟ ਹੋ ਜਾਵੇ। ਕਿਉਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੈ, ਅਜਿਹੇ ਵਿਚ ਕਾਂਗਰਸ ਵੀ ਆਪਣੇ ਅਧਿਕਾਰਕ ਬਿਆਨ ਵਿਚ ਸਿਰਫ ਜਾਂਚ ਦੀ ਗੱਲ ਕਰ ਰਹੀ ਹੈ। ਹੈਕਿੰਗ ਦਾ ਸ਼ੱਕ ਜ਼ਰੂਰ ਜਤਾਇਆ ਜਾ ਰਿਹਾ ਹੈ ਪਰ ਅਜੇ ਇਸ ਦੀ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਹ ਯੂਟਿਊਬ ਚੈਨਲ ਉਦੋਂ ਡਿਲੀਟ ਹੋਇਆ ਹੈ ਜਦੋਂ ਕਾਂਗਰਸ ਪਾਰਟੀ ਜਲਦ ਹੀ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। 7 ਸਤੰਬਰ ਤੋਂ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਕਾਂਗਰਸ ਵੱਲੋਂ ਇਹ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਇਹ ਯਾਤਰਾ 12 ਸੂਬਿਆਂ ਨੂੰ ਕਵਰ ਕਰਦੇ ਹੋਏ ਜੰਮੂ-ਕਸ਼ਮੀਰ ਵਿਜ ਜਾ ਕੇ ਖਤਮ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਪੂਰੇ 150 ਦਿਨ ਤੱਕ ਲਗਾਤਾਰ ਇਹ ਯਾਤਰਾ ਚੱਲਦੀ ਰਹੇਗੀ।