ਗਣਤੰਤਰ ਦਿਵਸ ‘ਤੇ ਜਬਲਪੁਰ-ਪ੍ਰਯਾਗਰਾਜ ਨੈਸ਼ਨਲ ਹਾਈਵੇ ਯਾਨੀ NH-30 ਉਤੇ ਸਥਿਤ ਇਕ ਓਵਰਬ੍ਰਿਜ ਨੂੰ ਟਾਈਮ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਧਮਾਕਾ ਹੋਣ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਡਿਫਿਊਜ਼ ਕਰ ਦਿੱਤਾ। ਇਹ ਹਾਈਵੇ ਕਸ਼ਮੀਰ ਤੇ ਕੰਨਿਆਕੁਮਾਰੀ ਨੂੰ ਜੋੜਦਾ ਹੈ। ਇਹ ਬੰਬ ਰੀਵਾ ਦੇ ਮਨਗਵਾਂ ਇਲਾਕੇ ਵਿਚ ਓਵਰਬ੍ਰਿਜ ਦੇ ਹੇਠਾਂ ਲਗਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਟਾਈਮ ਬੰਬ ਵਿਚ ਸੈੱਟ ਸਮੇਂ ਤੋਂ 5 ਮਿੰਟ ਪਹਿਲਾਂ ਹੀ ਬੰਬ ਨਿਰੋਧਕ ਦਸਤੇ ਨੇ ਉਸ ਨੂੰ ਡਿਫਿਊਜ਼ ਕਰ ਦਿੱਤਾ।
ਬ੍ਰਿਜ ਦੀ ਦੀਵਾਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਂ ਧਮਕੀ ਭਰਿਆ ਪੱਤਰ ਵੀ ਮਿਲਿਆ। ਇਸ ਵਿਚ ਲਿਖਿਆ ਹੈ ਕਿ-ਯੂਪੀ ਸੀਐੱਮ ਯੋਗੀ ਇਹ ਰੋਕ ਸਕਦਾ ਹੈ। ਬਾਕੀ ਜਾਣਕਾਰੀ 8.11.2022 ਬੋਤਲ ਬੰਬ ਦੇ ਅੰਦਰ ਹੈ, ਪ੍ਰਯਾਗਰਾਜ ਪੁਲਿਸ ਨਹੀਂ ਤਾਂ ਕਾਰ ਤੇ ਬੱਸ ਜਲੇਗਾ।
ਇਹ ਵੀ ਪੜ੍ਹੋ :
ਅੱਜ ਸਵੇਰੇ 6 ਵਜੇ ਪੁਲਿਸ ਨੂੰ ਟਾਈਮ ਬੰਬ ਲੱਗੇ ਹੋਣ ਦੀ ਸੂਚਨਾ ਮਿਲੀ। ਪੁਲਿਸ 7 ਵਜੇ ਆਵੀਂ ਬ੍ਰਿਜ ਪੁੱਜੀ। ਉਸ ਨੇ ਹਾਈਵੇ ‘ਤੇ ਟ੍ਰੈਫਿਕ ਰੋਕ, SP ਨਵਨੀਤ ਭਸੀਨ ਨੂੰ ਜਾਣਕਾਰੀ ਦਿੱਤੀ। 9.30 ਵਜੇ ਬੰਬ ਨਿਰੋਧਕ ਦਸਤੇ ਨੇ ਬੰਬ ਨੂੰ ਡਿਫਿਊਜ਼ ਕਰ ਦਿੱਤਾ। ਟਾਈਮ ਬੰਬ ਨੂੰ ਬੰਬ ਨਿਰੋਧਕ ਦਸਤਾ ਨਾਲ ਲੈ ਗਿਆ ਹੈ। ਫਿਲਹਾਲ ਬੰਬ ਕਿਸ ਤਰ੍ਹਾਂ ਦਾ ਸੀ ਅਤੇ ਇਸ ਦੀ ਸਮਰੱਥਾ ਕਿੰਨੀ ਸੀ, ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ।
ADGP ਕੇਪੀ ਵਿਅੰਕਟੇਸ਼ ਰਾਓ ਨੇ ਕਿਹਾ ਕਿ ਯੂ. ਪੀ. ਚੋਣਾਂ ਨੂੰ ਲੈ ਕੇ ਕਿਸੇ ਸ਼ਰਾਰਤੀ ਤੱਤ ਨੇ ਇਹ ਹਰਕਕਤ ਕੀਤੀ ਹੈ।ਅਸੀਂ UP ਡੀਜੀਪੀ ਨੂੰ ਸੂਚਿਤ ਕੀਤਾ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਦੇ ਕੁਝ ਦੇਰ ਬਾਅਦ ਮਨਗਵਾਂ ਥਾਣਾ ਇਲਾਕੇ ਵਿਚ NH-30 ਵਿਚ ਟਾਈਮ ਬੰਬ ਮਿਲਣ ਦੀ ਦੂਜੀ ਘਟਨਾ ਵੀ ਸਾਹਮਣੇ ਆਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੰਗੇਵ ਚੌਕੀ ਕੋਲ ਓਵਰਬ੍ਰਿਜ ਹੇਠਾਂ ਬੰਬ ਦਿਖਿਆ ਸੀ। ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਬੰਬ ਨੂੰ ਉਖਾੜ ਲਿਆ ਤੇ ਪਾਣੀ ਵਿਚ ਸੁੱਟ ਕੇ ਡਿਫਿਊਜ਼ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: