ਪਿਛਲੇ ਕੁਝ ਮਹੀਨਿਆਂ ਵਿਚ ਜਿਮ ਵਿਚ ਹਾਰਟ ਅਟੈਕ ਨਾਲ ਮੌਤ ਦੇ ਮਾਮਲੇ ਵਧੇ ਹਨ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ, ਜਿਥੇ ਜਿਮ ਵਿਚ ਵਰਕਆਊਟ ਦੌਰਾਨ ਪੁਲਿਸ ਕਾਂਸਟੇਬਲ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 24 ਸਾਲ ਦੇ ਵਿਸ਼ਾਲ ਵਜੋਂ ਹੋਈ ਹੈ।
ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਵਿਸ਼ਾਲ ਪੁਸ਼ਅੱਪਸ ਕਰਦਾ ਨਜ਼ਰ ਆ ਰਿਹਾ ਹੈ।ਇਸ ਦੇ ਬਾਅਦ ਵਿਸ਼ਾਲ ਵਾਰਮਅੱਪ ਕਰਦਾ ਹੈ। ਵੀਡੀਓ ਵਿਚ ਦੇਖ ਕੇ ਲੱਗ ਰਿਹਾ ਹੈ ਕਿ ਵਾਰਮਅੱਪ ਦੌਰਾਨ ਵਿਸ਼ਾਲ ਦੀ ਛਾਤੀ ਵਿਚ ਦਰਦ ਹੋ ਜਾਂਦਾ ਹੈ। ਵਿਸ਼ਾਲ ਜਿਮ ਦੀ ਮਸ਼ੀਨ ਦਾ ਸਹਾਰਾ ਲੈ ਕੇ ਸੰਭਲਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁਝ ਸਕਿੰਟਾਂ ਵਿਚ ਹੀ ਉਸ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕਾਰਵਾਈ, 8 ਰਾਈਸ ਮਿੱਲਾਂ ਨੂੰ ਕੀਤਾ ਬਲੈਕਲਿਸਟ
ਇਸ ਦੌਰਾਨ ਜਿਮ ਵਿਚ ਮੌਜੂਦ ਲੋਕ ਵਿਸ਼ਾਲਕੋਲ ਆਏ ਤੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਿਮ ਵਿਚ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਸ਼ਾਲ ਜਿਮ ਵਿਚ ਬੇਹੋਸ਼ ਹੋ ਕੇ ਡਿੱਗ ਪਿਆ ਸੀ।ਇਸ ਦੇ ਬਾਅਦ ਸਾਨੂੰ ਉਨ੍ਹਾਂ ਕੋਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਵਿਸ਼ਾਲ ਬੋਵੇਨਪੱਲੀ ਦਾ ਰਹਿਣ ਵਾਲਾ ਸੀ ਤੇ ਆਸਿਫ ਨਗਰ ਥਾਣੇ ਵਿਚ ਤਾਇਨਾਤ ਸੀ।
ਵੀਡੀਓ ਲਈ ਕਲਿੱਕ ਕਰੋ -: