ਪੂਰੀ ਰਕਮ ਲੈਣ ਦੇ ਬਾਵਜੂਦ ਵਿਆਹ ਵਾਲੇ ਦਿਨ ਹੈਲੀਕਾਪਟਰ ਦੀ ਸੇਵਾ ਨਾ ਦੇਣ ‘ਤੇ ਦਿੱਲੀ ਦੀ ਜੈੱਟ ਸਰਵ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ ਚੰਡੀਗੜ੍ਹ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਨੇ ਹਰਜਾਨਾ ਭਰਨ ਦੇ ਹੁਕਮ ਦਿੱਤੇ ਹਨ। ਜਾਰੀ ਹੁਕਮਾਂ ਵਿਚ ਦੁਲਹੇ ਨੂੰ ਹੋਈ ਮਾਨਸਿਕ ਪੀੜਾ ਵਜੋਂ 25,000 ਰੁਪਏ ਦਾ ਜੁਰਮਾਨਾ ਠੋਕਿਆ ਹੈ।
ਏਵੀਏਸ਼ਨ ਕੰਪਨੀ ਨੂੰ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਦੇ ਹੈਲੀਕਾਪਟਰ ਬੁਕਿੰਗ ਲਈ ਦਿੱਤੇ ਗਏ 4 ਲੱਖ ਰੁਏ ਵੀ 9 ਫੀਸਦੀ ਵਿਆਜ ਸਣੇ ਵਾਪਸ ਕਰੇ। ਇਸ ਤੋਂ ਇਲਾਵਾ 8,000 ਰੁਪਏ ਅਦਾਲਤੀ ਖਰਚ ਵਜੋਂ ਭਰਨ ਦੇ ਹੁਕਮ ਦਿੱਤੇ ਗਏ ਹਨ। ਚੰਡੀਗੜ੍ਹ ਸੈਕਟਰ 30-ਬੀ ਦੇ ਅਮਨਦੀਪ ਜੋਸ਼ ਨੇ ਵੀ ਇਹ ਸ਼ਿਕਾਇਤ ਦਾਇਰ ਕੀਤੀ ਸੀ।
ਕਮਿਸ਼ਨ ਨੇ ਕਿਹਾ ਕਿ ਜਵਾਬੀ ਧਿਰ ਦੇ ਨਿਰਦੇਸ਼ਾਂ ‘ਤੇ ਸ਼ਿਕਾਇਤਕਰਤਾ ਨੇ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਤੇ ਟੇਕ ਆਫ ਨੂੰ ਲੈ ਕੇ ਸਬੰਧਤ ਅਥਾਰਟੀ ਤੋਂ ਜ਼ਰੂਰੀ ਮਨਜ਼ੂਰੀਆਂ ਲਈਆਂ ਸਨ। ਹਾਲਾਂਕਿ ਇਸ ਦੇ ਬਾਵਜੂਦ ਜਵਾਬ ਦੇਣ ਵਾਲੀ ਧਿਰ ਸੇਵਾ ਉਪਲਬਧ ਨਹੀਂ ਕਰਵਾ ਸਕੀ। ਇਸ ਨੂੰ ਸੇਵਾ ਵਿਚ ਕੁਤਾਹੀ ਅਤੇ ਗਲਤ ਵਪਾਰਕ ਗਤੀਵਿਧੀਆਂ ਦੱਸਿਆ ਗਿਆ।
ਦਾਇਰ ਸ਼ਿਕਾਇਤ ਮੁਤਾਬਕ ਅਮਨਦੀਪ ਨੇ ਆਪਣੇ ਵਿਆਹ ਲਈ ਸਬੰਧਤ ਕੰਪਨੀ ਦਾ ਹੈਲੀਕਾਪਟਰ ਬੁੱਕ ਕੀਤਾ ਸੀ। 23 ਫਰਵਰੀ 2019 ਨੂੰ ਵਿਆਹ ਜਲੰਧਰ ਵਿਚ ਰੱਖੀ ਗਈ ਸੀ। ਜਲੰਧਰ ਤੋਂ ਊਨਾ ਅਤੇ ਊਨਾ ਤੋਂ ਜਲੰਧਰ ਲਈ ਇਹ ਬੁਕਿੰਗ ਸੀ। ਏਵੀਏਸ਼ਨ ਕੰਪਨੀ ਨੇ 4,20,375 ਰੁਪਏ ਦਾ ਰੇਟ ਕੋਟੇਸ਼ਨ ਭੇਜਿਆ ਸੀ। ਇਸ ਵਿਚ ਉਡਾਣ ਦਾ ਰੇਟ, ਟ੍ਰਿਪ ਪਲਾਨ ਤੇ ਬਾਕੀ ਖਰਚੇ ਸ਼ਾਮਲ ਸੀ।
ਇਹ ਵੀ ਪੜ੍ਹੋ : ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ ‘ਚ ਰੋਹਿਤ ਸ਼ਰਮਾ ਹੋਏ ਜ਼ਖਮੀ, ਐਕਸਰੇ ਲਈ ਲਿਆਂਦਾ ਗਿਆ ਹਸਪਤਾਲ
24 ਜਨਵਰੀ 2019 ਨੂੰ ਸ਼ਿਕਾਇਤਕਰਤਾ ਨੇ 1 ਲੱਖ ਰੁਪਏ ਏਅਰਲੋਜਿਕ ਏਵੀਏਸ਼ਨ ਸਾਲਿਊਸ਼ਨਸ ਨੂੰ ਦਿੱਤੇ ਸਨ। ਸ਼ਿਕਾਇਤਕਰਤਾ ਨੇ ਕਿਹਾ ਕਿ 20 ਫਰਵਰੀ ਨੂੰ ਉਨ੍ਹਾਂ ਨੂੰ 3 ਲੱਖ ਰੁਪਏ ਦਿੱਤੇ 21 ਫਰਵਰੀ ਨੂੰ ਜਵਾਬੀ ਧਿਰ ਦੇ ਮੁਲਾਜ਼ਮਾਂ ਨੇ ਹੈਲੀਕਾਪਟਰ ਦੇ ਸੁਰੱਖਿਅਤ ਟੇਕ ਆਫ ਤੇ ਲੈਂਡਿੰਗ ਦੇ ਜ਼ਰੂਰੀ ਇੰਫ੍ਰਾਸਟ੍ਰਕਚਰ ਲਗਾ ਦਿੱਤਾ ਸੀ। ਇਸ ਦੇ ਬਾਵਜੂਦ 23 ਫਰਵਰੀ ਨੂੰ ਨਾ ਤਾਂ ਹੈਲੀਕਾਪਟਰ ਆਇਆ ਤੇ ਨਾ ਹੀ ਜਵਾਬੀ ਧਿਰ ਨੇ ਉਨ੍ਹਾਂ ਦੇ ਫੋਨ ਦਾ ਜਵਾਬ ਦਿੱਤਾ। ਮਾਮਲੇ ਵਿਚ ਬਾਕੀ 20,375 ਰੁਪਏ ਸਰਵਿਸ ਮੁਹੱਈਆ ਕਰਵਾਏ ਜਾਣ ਦੇ ਬਾਅਦ ਸ਼ਿਕਾਇਤਕਰਤਾ ਨੂੰ ਦੇਣੀ ਸੀ।
ਸ਼ਿਕਾਇਕਰਤਾ ਨੂੰ ਆਪਣੇ ਵਿਆਹ ਵਿਚ ਏਵੀਏਸ਼ਨ ਕੰਪਨੀ ਦੀਆਂ ਸੇਵਾਵਾਂ ਵਿਚ ਕੁਤਾਹੀ ਵਰਤਣ ਕਾਰਨ ਕਾਫੀ ਮੁਸ਼ਕਲ ਪੇਸ ਆਈ। ਦੂਜੇ ਪਾਸੇ ਕੰਪਨੀ ਨੇ ਉਨ੍ਹਾਂ ਨੂੰ ਰਿਫੰਡ ਵੀ ਨਹੀਂ ਕੀਤਾ। ਜਦੋਂ ਕਿ ਇਸ ਨੂੰ ਲੈ ਕੇ ਲੀਗਲ ਨੋਟਿਸ ਵੀ ਭੇਜੇ ਗਏ ਸਨ। ਕਮਿਸ਼ਨ ਵੱਲੋਂ ਨੋਟਿਸ ਭੇਜਣ ਦੇ ਬਾਵਜੂਦ ਜਵਾਬੀ ਧਿਰ ਵੱਲੋਂ ਪੇਸ਼ ਨਹੀਂ ਹੋਇਆ ਤਾਂ ਉਸ ਨੂੰ ਐਕਸ ਪਾਰਟ ਕਰਾਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: