ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਢੰਡਾਰੀ ਪੁੱਲ ‘ਤੇ ਅੱਜ ਸਵੇਰੇ ਇੱਕ ਕੰਟੇਨਰ ਪਲਟ ਗਿਆ। ਇੱਕ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹ ਹਾਦਸਾ ਵਾਪਰਿਆ। ਡਰਾਈਵਰ ਟਹਿਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੰਟੇਨਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਘਟਨਾ ਬਾਰੇ ਜਾਣਕਰੀ ਦਿੰਦਿਆਂ ਕੰਟੇਨਰ ਡਰਾਈਵਰ ਨੇ ਦੱਸਿਆ ਕਿ ਉਹ ਪੁਲ ਤੋਂ ਹੇਠਾਂ ਉਤਰ ਕੇ ਜੀਟੀ ਰੋਡ ’ਤੇ ਗੱਡੀ ਲੈਣ ਹੀ ਵਾਲਾ ਸੀ ਕਿ ਕੰਟੇਨਰ ਦੇ ਬਿਲਕੁਲ ਸਾਹਮਣੇ ਇੱਕ ਸਾਈਕਲ ਸਵਾਰ ਵਿਅਕਤੀ ਆ ਗਿਆ। ਡਰਾਈਵਰ ਅਨੁਸਾਰ ਉਸ ਨੇ ਸਾਈਕਲ ਸਵਾਰ ਨੂੰ ਬਚਾਉਣ ਲਈ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਗੱਡੀ ਪਲਟ ਗਈ। ਲੋਕਾਂ ਦੀ ਮਦਦ ਨਾਲ ਉਸ ਨੂੰ ਗੱਡੀ ‘ਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਖੰਨਾ ਦਾ ਵੱਡਾ ਕਾਰੋਬਾਰੀ ਚਲਦੀ ਗੱਡੀ ‘ਚੋਂ ਅਚਾਨਕ ਹੋਇਆ ਲਾਪਤਾ, ਕਾਰ ‘ਚੋਂ ਹੱਥ ਲਿਖ਼ਤ ਨੋਟ ਮਿਲਿਆ
ਕੰਟੇਨਰ ਫੋਕਲ ਪੁਆਇੰਟ ਤੋਂ ਲੋਡ ਕੀਤਾ ਗਿਆ ਸੀ, ਜਿਸ ਨੂੰ ਬਠਿੰਡਾ ਪਹੁੰਚਾਇਆ ਜਾਣਾ ਸੀ। ਪੁੱਲ ’ਤੇ ਕੰਟੇਨਰ ਪਲਟਣ ਕਾਰਨ ਕਾਫੀ ਦੇਰ ਤੱਕ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਫ਼ੋਨ ਕੀਤਾ। ਟ੍ਰੈਫ਼ਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਪੁਲਿਸ ਅਨੁਸਾਰ ਕੰਟੇਨਰ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: