ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਫਰੀਦਾਬਾਦ ਦੇ ਸੈਕਟਰ-15 ਦਾ ਹੈ। ਇਥੇ ਬਾਬਾ ਬੰਦਾ ਸਿੰਘ ਬਹਾਦੁਰ ਮੈਮੋਰੀਅਲ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਸਮਾਗਮ ਚੱਲ ਰਿਹਾ ਸੀ। ਅਰਦਾਸ ਸਮੇਂ CM ਖੱਟਰ ਨੇ ਸਿਰ ਨਹੀਂ ਢੱਕਿਆ ਹੋਇਆ ਸੀ।
ਸਿੱਖ ਮਰਿਆਦਾ ਮੁਤਾਬਕ ਅਰਦਾਸ ਸਮੇਂ ਤੇ ਗੁਰਦੁਆਰੇ ਵਿਚ ਜਾਂਦੇ ਸਮੇਂ ਸਿਰ ਢੱਕਣਾ ਹੋਣਾ ਜ਼ਰੂਰੀ ਹੈ। ਇਸੇ ਕਰਕੇ ਸੀਐੱਮ ਖੱਟਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਤੋਂ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਮੁੱਖ ਮੰਤਰੀ ਨੂੰ ਇਸ ‘ਤੇ ਮਾਫੀ ਮੰਗਣੀ ਚਾਹੀਦੀ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਧਾਰਮਿਕ ਭਾਵਨਾਵਾਂ ਦਾ ਪਤਾ ਨਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਵੀਡੀਓ ਵਿਚ ਦੇਖਿਆ ਕਿ ਸੀਐੱਮ ਮਨੋਹਰ ਲਾਲ ਗੁਰਦੁਆਰੇ ਵਿਚ ਅਰਦਾਸ ਵਿਚ ਸ਼ਾਮਲ ਹਨ। ਉਹ ਨੰਗੇ ਸਿਰ ਅਰਦਾਸ ਵਿਚ ਸ਼ਾਮਲ ਹੋਏ ਹਨ। ਇਸ ਵਿਚ ਸੱਚਾਈ ਸਾਹਮਣੇ ਆ ਗਈ ਕਿ ਭਾਜਪਾ ਗੁਰਦੁਆਰਿਆਂ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੀ ਹੈ। ਉਹ ਕਿਉਂ ਰਾਸ਼ਟਰੀ ਸਵੈ ਸੇਵਕ ਸੰਘ (RSS)ਦੇ ਇਸ਼ਾਰੇ ‘ਤੇ ਨੱਚ ਰਹੀ ਹੈ। ਭਾਜਪਾ ਸਿੱਖ ਮਰਿਆਦਾਵਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਬੰਦੀ ਸਿੱਖ ਨੂੰ ਮਿਲੀ ਪੈਰੋਲ, ਅੰਮ੍ਰਿਤਸਰ ਜੇਲ੍ਹ ‘ਚ ਬੰਦ ਸੀ ਗੁਰਦੀਪ ਸਿੰਘ ਖਹਿਰਾ
ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਸੀਐੱਮ ਮਨਹੋਰ ਲਾਲ ਨੇ ਅਰਦਾਸ ਵਿਚ ਸਿਰ ਨਹੀਂ ਢਕਿਆ। ਇਹ ਤਾਂ ਉਹੀ ਦੱਸ ਸਕਦੇ ਹਨ ਕਿ ਸਿਰ ਕਿਉਂ ਨਹੀਂ ਢੱਕਿਆ। ਪਰ ਜੋ ਗਲਤੀ ਉਨ੍ਹਾਂ ਨੇ ਕੀਤੀ ਹੈ, ਉਸ ਲਈ ਮੈਂ ਮਾਫੀ ਮੰਗਦਾ ਹਾਂ। ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ। ਸਾਨੂੰ ਹਰ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ। ਜਦੋਂ ਅਸੀਂ ਉਚ ਅਹੁਦਿਆਂ ‘ਤੇ ਬੈਠੇ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: