ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਇੱਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਚੁੱਕੇ ਹਨ। ਜਮੂਈ ਵਿਚ ਵੀਰਵਾਰ ਨੂੰ ਅੰਬੇਡਕਰ ਜਯੰਤੀ ਦੇ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਰਾਮ ਭਗਵਾਨ ਨਹੀਂ ਸੀ, ਉਹ ਤਾਂ ਤੁਲਸੀਦਾਸ ਤੇ ਵਾਲਮੀਕਿ ਰਾਮਾਇਣ ਦੇ ਪਾਤਰ ਸੀ। ਰਾਮਾਇਣ ਵਿਚ ਬਹੁਤ ਹੀ ਚੰਗੀਆਂ ਗੱਲਾਂ ਲਿਖੀਆਂ ਹਨ। ਇਸ ਲਈ ਅਸੀਂ ਉਸ ਨੂੰ ਮੰਨਦੇ ਹਾਂ ਪਰ ਰਾਮ ਨੂੰ ਨਹੀਂ ਜਾਣਦੇ।
ਉਨ੍ਹਾਂ ਅੱਗੇ ਕਿਹਾ ਕਿ ਪੂਜਾ ਪਾਠ ਕਰਨ ਨਾਲ ਕੋਈ ਵੱਡਾ ਨਹੀਂ ਹੁੰਦਾ। ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੂਜਾ ਪਾਠ ਕਰਨਾ ਬੰਦ ਕਰ ਦੇਣਾ ਚਾਹੀਦਾ। ਜੋ ਬ੍ਰਾਹਮਣ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਝੂਠ ਬੋਲਦੇ ਹਨ, ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ। ਉਨ੍ਹਾਂ ਤੋਂ ਪੂਜਾ ਪਾਠ ਨਹੀਂ ਕਰਾਉਣਾ ਚਾਹੀਦਾ। ਸ਼ਰਬੀ ਦੇ ਝੂਠੇ ਬੇਰ ਨੂੰ ਰਾਮ ਨੇ ਖਾਧਾ ਸੀ, ਅੱਜ ਅਸੀਂ ਲੋਕਾਂ ਦੇ ਇਥੇ ਕੋਈ ਖਾਣਾ ਖਾ ਕੇ ਦਿਖਾਏ।
ਹਿੰਦੋਸਤਾਨ ਆਵਾਮ ਮੋਰਚਾ ਸੁਪਰੀਮੋ ਮਾਂਝੀ ਦਾ ਭਗਵਾਨ ਰਾਮ, ਹਿੰਦੂ ਧਰਮ ਤੇ ਬ੍ਰਾਹਮਣਾਂ ‘ਤੇ ਦਿੱਤੇ ਬਿਆਨਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਉਹ ਪਹਿਲਾਂ ਵਈ ਇਸ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ। ਬੀਤੇ ਸਾਲ ਦਸੰਬਰ ਵਿਚ ਉਨ੍ਹਾਂ ਦੇ ਅਜਿਹੇ ਹੀ ਇਕ ਬਿਆਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਬਾਅਦ ਵਿਚ ਉਨ੍ਹਾਂ ਨੇ ਪਟਨਾ ਵਿਚ ਬ੍ਰਾਹਮਣ ਭੋਜ ਦਾ ਪ੍ਰੋਗਰਾਮ ਰੱਖਿਆ ਸੀ। ਸ਼ਰਤ ਸੀ ਕਿ ਉਹੀ ਬ੍ਰਾਹਮਣ ਖਾਣਗੇ, ਜਿਨ੍ਹਾਂ ਨੇ ਕਦੇ ਕੋਈ ਪਾਰ ਨਾ ਕੀਤਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: