ਕੁਲਗਾਮ ਦੇ ਗੋਪਾਲਪੋਰਾ ਇਲਾਕੇ ਵਿਚ ਅੱਜ ਸਵੇਰੇ ਹਾਈ ਸਕੂਲ ਟੀਚਰ ਰਜਨੀ ਬਾਲਾ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ। 36 ਸਾਲ ਦੀ ਰਜਨੀ ਨੂੰ ਸਿਰ ਵਿਚ ਗੋਲੀਆਂ ਲੱਗੀਆਂ ਸਨ। ਸਾਂਬਾ ਦੀ ਰਹਿਣ ਵਾਲੀ ਟੀਚਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। 20 ਦਿਨ ਵਿਚ ਦੂਜੀ ਹੱਤਿਆ ਨੂੰ ਲੈ ਕੇ ਕਸ਼ਮੀਰੀ ਪੰਡਿਤ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਦੂਜੇ ਪਾਸੇ ਸ਼੍ਰੀਨਗਰ ਵਿਚ ਈਡੀ ਦੇ ਦਫਤਰ ਪਹੁੰਚੇ ਨੈਸ਼ਨਲ ਕਾਨਫਰੰਸ ਮੁਖੀ ਫਾਰੂਕ ਅਬਦੁੱਲਾ ਨੇ ਰਜਨੀਤੀ ਬਾਲਾ ਦੀ ਹੱਤਿਆ ਕੀਤੇ ਜਾਣ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਰੇ ਮਾਰੇ ਜਾਣਗੇ। ਈਡੀ ਨੇ ਫਾਰੂਕ ਅਬਦੁੱਲਾ ਨੂੰ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵਿਚ ਹੋਏ ਕਥਿਤ ਘਪਲੇ ਨੂੰ ਲੈ ਕੇ ਸੰਮਨ ਜਾਰੀ ਕੀਤਾ ਸੀ।
ਗੋਪਾਲਪੋਰਾ ਗ੍ਰਾਮ ਪ੍ਰਧਾਨ ਨੇ ਦੱਸਿਆ ਕਿ ਘਟਨਾ ਸਵੇਰੇ 10 ਵਜੇ ਵਾਪਰੀ। ਮੈਂ ਦੇਖਿਆ ਕਿ ਇੱਕ ਟੀਚਰ ਦੇ ਸਿਰ ਵਿਚ ਗੋਲੀ ਲੱਗੀ ਹੈ।ਦੂਜੇ ਟੀਚਰ ਦੀ ਮਦਦ ਨਾਲ ਉਸ ਨੂੰ ਚੁੱਕਿਆ, ਇਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।ਇਸ ਤੋਂ ਪਹਿਲਾਂ 12 ਮਈ ਨੂੰ ਇੱਕ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਵੀ ਅੱਤਵਾਦੀਆਂ ਨੇ ਉਸ ਦੇ ਆਫਿਸ ਵਿਚ ਵੜ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ। ਇਹ ਬੇਕਸੂਰ ਨਾਗਰਿਕਾਂ ਦੀ ਟਾਰਗੈੱਟ ਕੀਲਿੰਗ ਦੀ ਲਿਸਟ ਨਾਲ ਜੁੜਿਆ ਇਕ ਹੋਰ ਹਮਲਾ ਹੈ। ਜਦੋਂ ਤੱਕ ਸਰਕਾਰ ਹਾਲਾਤ ਸਾਧਾਰਨ ਹੋਣਦਾ ਭਰੋਸਾ ਨਹੀਂ ਦਿੰਦੀ ਉਦੋਂ ਤੱਕ ਨਿੰਦਾ ਤੇ ਸ਼ੋਕ ਵਰਗੇ ਸ਼ਬਦ ਖੋਖਲੇ ਹਨ। ਅਸੀਂ ਚੈਨ ਨਾਲ ਨਹੀਂ ਬੈਠਾਂਗੇ।