ਦੇਸ਼ ‘ਚ ਓਮੀਕ੍ਰਾਨ ਦੇ ਵਧਦੇ ਖਤਰੇ ਵਿਚ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਸਦ ਤੱਕ ਪਹੁੰਚ ਗਿਆ ਹੈ। ਬਸਪਾ ਸਾਂਸਦ ਕੁੰਵਰ ਦਾਨਿਸ਼ ਅਲੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਅੱਜ ਮੇਰੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਕੱਲ੍ਹ ਮੈਂ ਸੰਸਦ ਦੀ ਕਾਰਵਾਈ ਵਿਚ ਸ਼ਾਮਲ ਹੋਇਆ ਸੀ। ਮੈਂ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਆਈਸੋਲੇਟ ਹੋਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਵਿਚ ਹਲਕੇ ਲੱਛਣ ਹਨ ਅਤੇ ਜਲਦ ਸਿਹਤਮੰਦ ਹੋਣ ਦੀ ਉਮੀਦ ਹੈ। ਅਜਿਹੇ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਦੂਜੇ ਸਾਂਸਦਾਂ ਦੇ ਵੀ ਸੰਕਰਮਿਤ ਹੋਣ ਦਾ ਖਤਰਾ ਵੱਧ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੇਸ਼ ਵਿਚ ਹੁਣ ਤੱਕ ਓਮੀਕ੍ਰਾਨ ਦੇ 202 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿਚ ਦਿੱਲੀ ਤੇ ਮਹਾਰਾਸ਼ਟਰ ਹਨ। ਦੋਵੇਂ ਸੂਬਿਆਂ ਵਿਚ ਓਮੀਕ੍ਰਾਨ ਦੇ 54-54 ਮਾਮਲੇ ਮਿਲੇ ਹਨ। ਓਡੀਸ਼ਾ ਵਿਚ ਅੱਜ 2 ਨਵੇਂ ਸੰਕਰਮਿਤ ਮਿਲੇ ਹਨ। ਹੈਲਥ ਮਨਿਸਟਰੀ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 5356 ਕੋਰੋਨਾ ਕੇਸ ਮਿਲੇ ਹਨ। ਉਥੇ ਓਮੀਕ੍ਰਾਨ ਦੇ 77 ਮਰੀਜ਼ ਠੀਕ ਹੋ ਚੁੱਕੇ ਹਨ।