ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਿੱਚ 1 ਕਰੋੜ 94 ਲੱਖ 31 ਹਜ਼ਾਰ 743 ਮਾਮਲੇ ਸਾਹਮਣੇ ਆਏ ਸਨ, ਜਦਕਿ ਤੀਜੀ ਲਹਿਰ ‘ਚ 77 ਲੱਖ 42 ਹਜ਼ਾਰ 652 ਮਾਮਲੇ ਦਰਜ ਕੀਤੇ ਗਏ। ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਬਿਹਤਰ ਹੋ ਰਹੇ ਹਨ ਤੇ ਮੌਤ ਦਰ ਵੀ ਕਾਫ਼ੀ ਘੱਟ ਹੈ।
ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਸਿਹਤ ਮੰਤਾਰਾਲਾ ਦੇ ਸੰਯੁਕਤ ਸਕੱਤਰ ਨੇ ਦੱਸਿਆ ਕਿ ਦੁਨੀਆ ਵਿੱਚ ਔਸਤ ਇੱਕ ਹਫ਼ਤੇ ਤੋਂ 15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿੱਚ 6 ਕਰੋੜ 18 ਲੱਖ 12 ਹਜ਼ਾਰ -31 ਐਕਟਿਵ ਮਾਮਲੇ ਹਨ। 42.3 ਲੱਖ ਕੇਸ ਇੱਕ ਦਿਨ ਵਿੱਚ 19 ਜਨਵਰੀ ਨੂੰ ਆਏ ਸਨ। ਪਿਛਲੇ ਦੋ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਰਮਨੀ ਵਿੱਚ ਸਭ ਤੋਂ ਵੱਧ ਕੇਸ ਹਨ, ਉਸ ਤੋਂ ਬਾਅਦ ਰੂਸ ਜਾਂ ਸਾਊਥ ਕੋਰੀਆ ਵਿੱਚ ਸਭ ਤੋਂ ਵੱਧ ਮਾਮਲੇ ਹਨ।
ਉਨ੍ਹਾਂ ਦੱਸਿਆ ਕਿ ਸਾਊਥ ਕੋਰੀਆ ਵਿੱਚ ਕੇਸ ਵਧ ਰਹੇ ਹਨ। ਇਸ ਤੋਂ ਇਲਾਵਾ ਵੀਅਤਨਾਮ, ਮਲੇਸ਼ੀਆ, ਹਾਂਗਕਾਂਗ, ਥਾਈਲੈਂਡ ਤੇ ਨਿਊਜ਼ੀਲੈਂਡ ਵਿੱਚ ਵੀ ਮਾਮਲੇ ਵਧ ਰਹੇ ਹਨ। 19 ਤੋਂ 25 ਜਨਵਰੀ ਵਿੱਚ ਰੋਜ਼ਾਨਾ ਔਸਤ 34,26,369 ਮਾਮਲੇ ਸਨ। ਦੂਜੇ ਪਾਸੇ ਜਦੋਂ 23 ਫਰਵਰੀ ਤੋਂ 1 ਮਾਰਚ ਰੋਜ਼ਾਨਾ ਔਸਤ ਮਾਮਲੇ 15,17,418 ਹਨ। ਭਾਰਤ ਵਿੱਚ ਮਾਮਲਿਆਂ ਵਿੱਚ 55.7 ਫੀਸਦੀ ਕਮੀ ਆਈ ਹੈ। ਮੌਤ ਦਰ ਵਿੱਚ ਭਾਰਤ ਵਿੱਚ 76.6 ਫੀਸਦੀ ਕਮੀ ਆਈ ਹੈ, ਜਦਕਿ ਦੁਨੀਆ ਵਿੱਚ ਇਹ 22.8 ਫੀਸਦੀ ਹੈ। ਮਤਲਬ ਭਾਰਤ ‘ਚ ਹਾਲਾਤ ਬਿਹਤਰ ਹਨ।
ਦੁਨੀਆ ਵਿੱਚ ਪੀਕ ਪਹਿਲਾਂ 9,04,253 ਸੀ, ਜੋ 4.67 ਫੀਸਦੀ ਵਧ ਕੇ 42,34,712 ਹੋ ਗਿਆ। ਦੇਸ਼ ਵਿਚ ਇਹ ਖਦਸ਼ਾ ਸੀ ਕਿ ਪੀਕ 19,39,686 ਹੋ ਜਾਵੇਗਾ, ਪਰ 4,14,188 ਦਾ ਰਿਕਾਰਡ ਪੀਕ ਨਹੀਂ ਟੁੱਟਿਆ। ਯਾਨੀ ਸਮਾਜਿਕ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੀ ਲਹਿਰ 117 ਦਿਨਾਂ (20 ਮਾਰਚ ਤੋਂ 14 ਜੁਲਾਈ 2021) ਤੱਕ ਚੱਲੀ ਅਤੇ ਤੀਜੀ ਲਹਿਰ 42 ਦਿਨਾਂ (4 ਜਨਵਰੀ ਤੋਂ 14 ਫਰਵਰੀ 2022) ਤੱਕ ਚੱਲੀ। ਦੂਜੀ ਲਹਿਰ ਦੌਰਾਨ 19431743 ਮਾਮਲੇ ਦਰਜ ਕੀਤੇ ਗਏ, ਜਦੋਂਕਿ ਤੀਜੀ ਲਹਿਰ ਦੌਰਾਨ 7742652 ਮਾਮਲੇ ਦਰਜ ਕੀਤੇ ਗਏ। ਦੂਜੀ ਲਹਿਰ ‘ਚ 252038 ਲੋਕਾਂ ਦੀ ਮੌਤ ਹੋ ਗਈ, ਜਦਕਿ ਤੀਜੀ ਲਹਿਰ ‘ਚ 27118 ਲੋਕ ਕੋਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਦੌਰਾਨ ਸਿਰਫ 2.1 ਫ਼ੀਸਦੀ ਆਬਾਦੀ ਨੂੰ ਹੀ ਕੋਰੋਨਾ ਵੈਕਸੀਨ ਮਿਲੀ ਸੀ। ਤੀਜੀ ਲਹਿਰ ਦੌਰਾਨ 97 ਫ਼ੀਸਦੀ ਲੋਕਾਂ ਨੇ ਪਹਿਲੀ ਖੁਰਾਕ ਲਈ ਅਤੇ 82 ਫ਼ੀਸਦੀ ਲੋਕਾਂ ਨੇ ਦੋਵੇਂ ਖੁਰਾਕਾਂ ਲਈਆਂ। 2022 ਵਿੱਚ 92 ਪ੍ਰਤੀਸ਼ਤ ਮੌਤਾਂ ਗੈਰ-ਟੀਕਾਕਰਨ ਵਾਲੀ ਆਬਾਦੀ ਵਿੱਚ ਹੋਈਆਂ।