ਚੀਨ ਵਿੱਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਥੇ ਕੋਰੋਨਾਦੇ ਸਾਰੇ ਰਿਕਾਰਡ ਟੁੱਟਣ ਲੱਗੇ ਹਨ। ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਪੰਜ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਜਦੋਂ ਤੋਂ ਇਹ ਮਹਾਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਚੀਨ ਵਿੱਚ ਕਦੇ ਵੀ ਇੱਕ ਦਿਨ ਵਿੱਚ ਇੰਨੇ ਕੇਸ ਨਹੀਂ ਆਏ ਹਨ। ਇਸੇ ਵਿਚਾਲੇ ਸ਼ੰਘਾਈ ਦੇ ਵਾਇਰੋਲਾਜਿਸਟ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਮਾਂ ਝੂਠ ਬੋਲਣ ਦਾ ਨਹੀਂ, ਸਗੋਂ ਮਹਾਮਾਰੀ ਖਿਲਾਫ ਰਣਨੀਤੀ ਬਣਾਉਣ ਦਾ ਹੈ।
ਰਿਪੋਰਟਾਂ ਮੁਤਾਬਕ ਚੀਨ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,280 ਨਵੇਂ ਮਾਮਲੇ ਸਾਹਮਣੇ ਆਏ ਹਨ। ਉਸ ਤੋਂ ਇੱਕ ਦਿਨ ਪਹਿਲਾਂ 1,337 ਕੇਸ ਆਏ ਸਨ। ਕੋਰੋਨਾ ਦੀ ਇਸ ਲਹਿਰ ਵਿੱਚ ਚੀਨ ਦਾ ਜਿਲਿਨ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ।
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਚੀਨ ਦੇ ਕਈ ਸੂਬਿਆਂ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਹੈ। 5 ਕਰੋੜ ਤੋਂ ਵੱਧ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਸਭ ਤੋਂ ਵੱਧ 2.4 ਕਰੋੜ ਲੋਕ ਜਿਲਿਨ ਸੂਬੇ ਦੇ ਹਨ। ਇਸ ਤੋਂ ਬਾਅਦ ਸ਼ੇਨਜੇਨ ਦੇ 1.75 ਕਰੋੜ ਲੋਕ ਤੇ ਡੋਂਗੁਆਨ ਦੇ 1 ਕਰੋੜ ਲੋਕ ਲੌਕਡਾਊਨ ਵਿੱਚ ਹਨ।
ਚੀਨ ਵਿੱਚ ਹੁਣ ਤੱਕ ਕੋਰੋਨਾ ਦੀਆਂ ਕਈ ਲਹਿਰਾਂ ਆ ਚੁੱਕੀਆਂ ਹਨ ਪਰ ਫਰਵਰੀ 2020 ਤੋਂ ਬਾਅਦ ਕਦੇ ਵੀ ਇੰਨੇ ਮਾਮਲੇ ਸਾਹਮਣੇ ਨਹੀਂ ਆਏ। ਹਾਲਾਂਕਿ ਇਸ ਨਵੀਂ ਲਹਿਰ ਵਿੱਚ ਹੁਣ ਤੱਕ ਕਿਸੇ ਦੀ ਮੌਤ ਹੋਣ ਦੀ ਜਾਣਕਾਰੀ ਨਹੀਂ ਹੈ।
ਚੀਨ ਆਪਣੀ ਜ਼ੀਰੋ-ਕੋਵਿਡ ਪਾਲਿਸੀ ਦੀ ਤਾਰੀਫ ਕਰਦਾ ਹੈ। ਚੀਨ ਵਿੱਚ ਜਦੋਂ ਵੀ ਕੋਰੋਨਾ ਦੀ ਨਵੀਂ ਲਹਿਰ ਆਉਂਦੀ ਹੈ ਤਾਂ ਉਹ ਸਖਤ ਲੌਕਡਾਊਨ ਲਾ ਦਿੰਦਾ ਹੈ ਤੇ ਉਥੇ ਦੇ ਹਰ ਵਿਅਕਤੀ ਦੀ ਜਾਂਚ ਕਰਦਾ ਹੈ। ਸੜਕਾਂ ਦੇ ਕੰਢੇ ਮੈਡੀਕਲ ਟੀਮੈਂ ਐਂਟੀਜਨ ਟੈਸਟਿੰਗ ਕਰ ਰਹੀਆਂ ਹਨ।
ਚੀਨ ਦੇ ਵਧਦੇ ਕੋਰੋਨਾ ਵਿਚਾਲੇ ਇਨਫੈਕਸ਼ੀਅਸ ਡਿਸੀਜ਼ ਐਕਸਪਰਟ ਤੇ ਵਾਇਰਲੋਜਾਸਿਟ ਝੇਂਗ ਵੇਨਹੋਂਗ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਚੀਨ ਲਈ ਬਹੁਤ ਮੁਸ਼ਕਲ ਸਮਾਂ ਹੈ। ਇਹ ਸਮਾਂ ਬਹਿਸ ਕਰਨ ਦਾ ਨਹੀਂ ਟਿਕਾਊ ਰਣਨੀਤੀ ਨੂੰ ਲਾਗੂ ਕਰਨ ਦਾ ਹੈ, ਜਿਸ ਨਾਲ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਚੀਨ ਵਿੱਚ ਵਧ ਰਹੇ ਮਾਮਲੇ ਓਮੀਕਰੋਨ ਵੇਰੀਐਂਟ ਕਰਕੇ ਮੰਨੇ ਜਾ ਰਹੇ ਹਨ। ਦਸੰਬਰ-ਜਨਵਰੀ ਵਿਚਾਲੇ ਦੁਨੀਆ ਭਰ ਵਿੱਚ ਓਮੀਕ੍ਰਾਨ ਕਰਕੇ ਇਨਫੈਕਸ਼ਨ ਵਧੀਸੀ, ਪਰ ਚੀਨ ਵਿੱਚ ਉਸ ਵੇਲੇ ਵੀ ਹਾਲਾਤ ਕਾਬੂ ਵਿੱਚ ਸਨ।