ਆਈਪੀਐੱਲ 2022 ‘ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਸ ਨਾਲ ਮੈਚ ਤੋਂ ਪਹਿਲਾਂ ਦਿੱਲੀ ਦਾ ਇਕ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਉਸ ਖਿਡਾਰੀ ਨਾਲ ਹੀ ਹੋਟਲ ਰੂਮ ਵਿਚ ਰਹਿ ਰਹੇ ਇੱਕ ਹੋਰ ਖਿਡਾਰੀ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਅੱਜ ਦੇ ਮੈਚ ਨੂੰ ਮਿਲਾ ਕੇ ਹੁਣ ਦਿੱਲੀ ਦੇ 4 ਮੈਚ ਬਾਕੀ ਹਨ।
ਹਾਲਾਂਕਿ ਆਈਪੀਐੱਲ ਤੇ ਦਿੱਲੀ ਕੈਪੀਟਲਸ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਆਈਪੀਐੱਲ ਦੇ 15ਵੇਂ ਸੀਜ਼ਨ ‘ਚ ਦਿੱਲੀ ਕੈਪੀਟਲਸ ਦੇ ਖਿਡਾਰੀ ਦਾ ਕੋਰੋਨਾ ਪਾਜੀਟਿਵ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਦੋ ਵਿਦੇਸ਼ੀ ਖਿਡਾਰੀ ਟੀਮ ਸਿਫਰਟ ਅਤੇ ਮਿਚੇਲ ਮਾਰਸ਼ ਸਣੇ ਕੋਚਿੰਗ ਸਟਾਫ ਦੇ ਚਾਰ ਮੈਂਬਰ ਪਾਜੀਟਿਵ ਹੋ ਚੁੱਕੇ ਹਨ।
ਦਿੱਲੀ ਕੈਪੀਟਲਸ ਦੇ ਚੀਫ ਕੋਚ ਰਿਕੀ ਪੋਟਿੰਗ ਦੇ ਨੇੜਲੇ ਵੀ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਜਿਸ ਤੋਂ ਬਾਅਦ ਪੋਂਟਿੰਗ ਨੂੰ ਕੁਝ ਦਿਨ ਕੁਆਰੰਟਾਈਨ ਰਹਿਣਾ ਪਿਆ ਸੀ ਜਿਸ ਦੀ ਵਜ੍ਹਾ ਨਾਲ ਉਹ ਕੁਝ ਮੈਚਾਂ ਵਿਚ ਟੀਮ ਨਾਲ ਮੌਜੂਦ ਨਹੀਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦਿੱਲੀ ਕੈਪੀਟਲਸ ਦੇ 2 ਖਿਡਾਰੀਆਂ ਤੇ 4 ਹੋਰ ਮੈਂਬਰਾਂ ਦੇ ਕੋਰੋਨਾ ਪਾਜੀਟਿਵ ਹੋਣ ਤੋਂ ਬਾਅਦ ਦਿੱਲੀ ਪੂਰੀ ਟੀਮ ਕੁਆਰੰਟਾਈਨ ਹੋ ਗਈ ਸੀ। ਦੂਜੇ ਪਾਸੇ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਨਾਲ ਹੋਏ ਮੈਚ ਨੂੰ ਪੁਣੇ ਤੋਂ ਮੁੰਬਈ ਸ਼ਿਫਟ ਕਰ ਦਿੱਤਾ ਗਿਆ ਸੀ।