ਲੁਧਿਆਣਾ : ਪੰਜਾਬ ਵਿੱਚ ਵੀ ਕੋਰੋਨਾ ਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਦੇ ਥਾਪਰ ਕਾਲਜ ਤੋਂ ਲਗਾਤਾਰ ਕੋਰੋਨਾ ਪੌਜ਼ੀਟਿਵ ਵਿਦਿਆਰਥੀਆਂ ਦੇ ਮਾਮਲੇ ਸਾਹਮਣੇ ਆਉਣ ਪਿੱਛੋਂ ਹੁਣ ਮਲਕਪੁਰ ਦੇ ਡੀ.ਐੱਮ.ਸੀ. ਕਾਲਜ ਆਫ਼ ਨਰਸਿੰਗ ਦੇ ਤਕਰੀਬਨ 41 ਵਿਦਿਆਰਥੀਆਂ ਵੀ ਪੌਜ਼ੀਟਿਵ ਪਾਏ ਗਏ ਹਨ।
ਡੀ.ਐੱਮ.ਸੀ.ਐੱਚ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ। ਇਨ੍ਹਾਂ ਵਿੱਚੋਂ 20 ਵਿਦਿਆਰਥੀਆਂ ਨੂੰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂਕਿ ਬਾਕੀ ਕਾਲਜ ਵਿੱਚ ਹੀ ਸੰਸਥਾਗਤ ਕੁਆਰੰਟੀਨ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮਿਲੀ ਜਾਣਕਾਰੀ ਮੁਤਾਬਕ ਸਾਰੇ ਵਿਦਿਆਰਥੀ ਬੀ.ਐੱਸ.ਸੀ. ਨਰਸਿੰਗ ਪਹਿਲੇ ਸਾਲ ਦੇ ਵਿਦਿਆਰਥੀ ਹਨ। ਕਾਲਜ ਦੇ ਕੁਝ ਵਿਦਿਆਰਥੀਆਂ ਵਿੱਚ ਐਤਵਾਰ ਨੂੰ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ। ਜਾਂਚ ਲਈ ਕਾਲਜ ਤੋਂ ਹੋਰ ਸੈਂਪਲ ਲਏ ਜਾ ਰਹੇ ਹਨ।
ਦੱਸ ਦੇਈਏ ਕਿ ਸੂਬੇ ਵਿੱਚ ਕੋਰੋਨਾ ਦੇ ਵਧਦੇ ਕਹਿਰ ਕਰਕੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਅੱਜ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾ ਦਿੱਤਾ ਹੈ ਉਥੇ ਹੀ ਸਕੂਲ-ਕਾਲਜ ਵੀ ਬੰਦ ਕਰ ਦਿੱਤੇ ਗਏ ਹਨ, ਤਾਂਜੋ ਵਿਦਿਆਰਥੀਆਂ ਨੇ ਕੋਰੋਨਾ ਤੋਂ ਬਚਾਇਆ ਜਾ ਸਕੇ।