ਪੰਜਾਬ ਵਿਚ ਕੋਰੋਨਾ ਨੇ ਫਿਰ ਤੋਂ ਰਫਤਾਰ ਫੜ ਲਈ ਹੈ। 24 ਘੰਟੇ ਵਿਚ 55 ਨਵੇਂ ਮਰੀਜ਼ ਮਿਲੇ ਜਿਸ ਤੋਂ ਬਾਅਦ ਸੂਬੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 194 ਹੋ ਗਈ ਹੈ। ਇਨ੍ਹਾਂ ‘ਚੋਂ 6 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 3 ਮਰੀਜ਼ਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ ਹੈ ਤੇ ਇਕ ਮਰੀਜ਼ ਵੈਂਟੀਲੇਟਰ ‘ਤੇ ਹੈ। ਸ਼ੁੱਕਰਵਾਰ ਨੂ ਸੂਬੇ ਵਿਚ 9717 ਸੈਂਪਲ ਲਏ ਗਏ ਜਦੋਂ ਕਿ 9599 ਦੀ ਟੈਸਟਿੰਗ ਹੋਈ।
ਜ਼ਿਲ੍ਹਾ ਮੋਹਾਲੀ ਵਿਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਥੇ ਸਬ ਤੋਂ ਜ਼ਿਆਦਾ 22 ਮਰੀਜ਼ ਮਿਲੇ। ਪਿਛਲੇ ਸਾਵ 2 ਮਹੀਨੇ ਤੋਂ ਇਥੇ ਸਭ ਤੋਂ ਜ਼ਿਆਦਾ 437 ਮਰੀਜ਼ ਮਿਲ ਚੁੱਕੇ ਹਨ। ਮੋਹਾਲੀ ਤੋਂ ਬਾਅਦ ਲੁਧਿਆਣਾ ਵਿਚ 9, ਪਟਿਆਲਾ ‘ਚ 7, ਅੰਮ੍ਰਿਤਸਰ ‘ਚ 4 ਤੇ ਜਲੰਧਰ ‘ਚ 2 ਮਰੀਜ਼ ਮਿਲੇ।
ਕੋਰੋਨਾ ਨਾਲ 1 ਅਪ੍ਰੈਲ ਤੋਂ ਬਾਅਦ ਪੰਜਾਬ ਵਿਚ 8 ਲੋਕ ਦਮ ਤੋੜ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਦੇ ਹਨ। ਮੋਹਾਲੀ, ਗੁਰਦਾਸਪੁਰ, ਮੋਗਾ, ਮਾਨਸਾ ਤੇ ਕਪੂਰਥਲਾ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ।
ਪੰਜਾਬ ਵਿਚ ਪਿਛਲੇ 1 ਅਪ੍ਰੈਲ ਤੋਂ 11 ਮਈ ਤੱਕ ਕੋਰੋਨਾ ਦੇ 1530 ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ ਵਿਚੋਂ 1405 ਮਰੀਜ਼ ਠੀਕ ਹੋ ਚੁੱਕੇ ਹਨ। ਸਭ ਤੋਂ ਵਧ 437 ਮਰੀਜ਼ ਮੋਹਾਲੀ
ਵੀਡੀਓ ਲਈ ਕਲਿੱਕ ਕਰੋ -: