ਦੇਸ਼ ਵਿੱਚ ਵਿਗੜਦੇ ਕੋਰੋਨਾ ਹਾਲਾਤਾਂ ਨੂੰ ਲੈ ਕੇ PM ਮੋਦੀ ਦੀ ਅੱਜ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ।
ਮੀਟਿੰਗ ਮਗਰੋਂ ਸੀ.ਐੱਮ. ਮਾਨ ਨੇ ਟਵੀਟ ਕਰਕੇ ਦੱਸਿਆ ਕਿ ਇਸ ਬੈਠਕ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਦੀ ਤਿਆਰੀ ‘ਤੇ ਸਕਾਰਾਤਮਕ ਚਰਚਾ ਹੋਈ। ਪੰਜਾਬ ਵਿੱਚ ਹਾਲਾਤ ਕੰਟਰੋਲ ਵਿੱਚ ਨੇ ਅਤੇ ਅੱਗੇ ਵੀ ਹਾਲਾਤਾਂ ਨੂੰ ਕਾਬੂ ‘ਚ ਰੱਖਣ ਲਈ ਜ਼ਰੂਰਤ ਮੁਤਾਬਕ ਹਰ ਕਦਮ ਚੁੱਕਾਂਗੇ।
ਮੀਟਿੰਗ ਮਗਰੋਂ ਸਿਹਤ ਮੰਤਰੀ ਵਿਜੇ ਸਿੰਗਲ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਹਾਲਾਤ ਕਾਬੂ ਵਿੱਚ ਹਨ, ਪਰ ਪੰਜਾਬੀਆਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਅਤੇ ਇਸ ਵਿੱਚ ਕੋਈ ਜੁਰਮਾਨਾ ਨਹੀਂ ਹੈ, ਕਿਉਂਕਿ ਗੁਆਂਢੀ ਰਾਜਾਂ ਵਿੱਚ ਕੇਸ ਵੱਧ ਰਹੇ ਹਨ, ਤਾਂ ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।
ਪੀ.ਐੱਮ. ਮੋਦੀ ਨਾਲ ਸੀ.ਐੱਮ. ਮਾਨ ਦੀ ਮੀਟਿੰਗ ਬਾਰੇ ਦੱਸਦਿਆਂ ਮੰਤਰੀ ਸਿੰਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੁਝ ਰਾਜਾਂ ਨੂੰ ਪਾਬੰਦੀਆਂ ਵਾਉਣ ਲਈ ਕਿਹਾ ਹੈ, ਫਿਲਹਾਲ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਸਿੰਗਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਘੱਟ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਉਹ ਵੀ ਬਹੁਤੇ ਗੰਭੀਰ ਨਹੀਂ ਹਨ। ਸਕੂਲਾਂ ਵਿੱਚ ਸਾਨੂੰ ਬੱਚਿਆਂ ਨੂੰ ਵੈਕਸੀਨ ਤੇ ਹੋਰ ਤਰੀਕਿਆਂ ਨਾਲ ਵੀ ਵਧੇਰੇ ਕੰਮ ਕਰਨਾ ਪੈਂਦਾ ਹੈ।