ਸਾਊਥ ਅਫਰੀਕਾ ਖਿਲਾਫ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਭਾਰਤੀ ਆਲ ਰਾਊਂਡਰ ਵਾਸ਼ਿੰਗਟਨ ਸੁੰਦਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ 19 ਜਨਵਰੀ ਤੋਂ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ ਵਿਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ।
BCCI ਨੇ ਦੱਸਿਆ ਕਿ ਤਾਮਿਲਨਾਡੂ ਦਾ 22 ਸਾਲ ਦਾ ਖਿਡਾਰੀ ਬੇਂਗਲੁਰੂ ਵਿਚ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਤੇ ਵਾਸ਼ਿੰਗਟਨ ਸੁੰਦਰ ਨੇ ਵਨਡੇ ਸੀਰੀਜ ਲਈ ਭਾਰਤੀ ਟੀਮ ਨਾਲ ਸਾਊਥ ਅਫਰੀਕਾ ਦੇ ਦੌਰੇ ਉਤੇ ਜਾਣਾ ਸੀ। ਵਾਸ਼ਿੰਗਟਨ ਸੁੰਦਰ ਸੱਟ ਕਾਰਨ ਪਿਛਲੇ 10 ਮਹੀਨੇ ਤੋਂ ਇੰਟਰਨੈਸ਼ਨਲ ਕ੍ਰਿਕਟ ਤੋਂ ਦੂਰ ਹੈ। ਇਸ ਵਨਡੇ ਸੀਰੀਜ ਤੋਂ ਉਨ੍ਹਾਂ ਦੀ ਵਾਪਸੀ ਹੋਣੀ ਹੈ। ਉਨ੍ਹਾਂ ਨੇ ਪਿਛਲਾ ਇੰਟਰਨੈਸ਼ਨਲ ਮੈਚ ਮਾਰਚ 2021 ਵਿਚ ਖੇਡਿਆ ਸੀ। ਸੱਟ ਤੋਂ ਉਭਰਨ ਤੋਂ ਬਾਅਦ ਹੁਣੇ ਜਿਹੇ ਵਾਸ਼ਿੰਗਟਨ ਸੁੰਦਰ ਨੇ ਘਰੇਲੂ ਟੂਰਨਾਮੈਂਟ ਵਿਜੇ ਹਜਾਰੇ ਖੇਡਿਆ ਸੀ। ਉਨ੍ਹਾਂ ਨੇ ਤਾਮਿਲਨਾਡੂ ਟੀਮ ਲਈ ਮੈਚ ਖੇਡੇ। ਇਥੋਂ ਹੀ ਸੁੰਦਰ ਨੂੰ ਸਾਊਥ ਅਫਰੀਕਾ ਖਿਲਾਫ ਵਨਡੇ ਸੀਰੀਜ ਲਈ ਸਿਲੈਕਟ ਕਰ ਲਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਾਰਤੀ ਟੀਮ ਨੂੰ ਸਾਊਥ ਅਫਰੀਕਾ ਦੌਰੇ ਉਤੇ ਵਨਡੇ ਸੀਰੀਜ ਦਾ ਪਹਿਲਾ ਮੈਚ 19 ਜਨਵਰੀ ਨੂੰ ਪਾਰਲ ਵਿਚ ਖੇਡਣਾ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚ ਸੀਰੀਜ ਦਾ ਦੂਜਾ ਵਨਡੇ ਵੀ ਪਾਰਲ ਵਿਚ 21 ਜਨਵਰੀ ਨੂੰ ਖੇਡਿਆ ਜਾਵੇਗਾ। ਸੀਰੀਜ ਦਾ ਆਖਿਰੀ ਵਨਡੇ ਕੈਪਟਾਊਨ ਵਿਚ 23 ਜਨਵਰੀ ਨੂੰ ਹੋਵੇਗਾ।