ਫਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ ਨੇ ਪਾਕਿ ਨਸ਼ਾ ਤਸਕਰਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਉਰਫ ਗਿੰਦੂ ਵਜੋਂ ਹੋਈ ਹੈ। ਮੁਲਜ਼ਮ ਦੇ ਕਬਜ਼ੇ ਤੋਂ ਕੁੱਲ 2.4 ਕਿਲੋਗ੍ਰਾਮ ਹੈਰੋਇਨ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਮੁਲਜ਼ਮ ਤੋਂ ਪੁੱਛਗਿਛ ਵਿਚ ਪਤਾ ਲੱਗਾ ਕਿ ਉਹ ਹੈਰੋਇਨ ਦੀ ਤਸਕਰੀ ਕਰ ਰਿਹਾ ਹੀ। ਇਸ ਨਾਲ ਉਸ ਦੇ ਪਾਕਿਸਤਾਨੀ ਤਸਕਰਾਂ ਨਾਲ ਲਿੰਕ ਮਿਲੇ ਹਨ। ਮੁਲਜ਼ਮ ਵ੍ਹਟਸਐਪ ਰਾਹੀਂ ਪਾਕਿ ਤਸਕਰਾਂ ਨਾਲ ਜੁੜਿਆ ਸੀ। ਕਿਸੇ ਤਰ੍ਹਾਂ ਤੋਂ ਕਾਲ ਟ੍ਰੇਸ ਨਹੀਂ ਹੋ ਸਕੇ, ਇਸੇ ਕਾਰਨ ਮੁਲਜ਼ਮ ਵ੍ਹਟਸਐਪ ਰਾਹੀੰ ਪਾਕਿ ਤਸਕਰਾਂ ਨਾਲ ਸੰਪਰਕ ਬਣਾ ਕੇ ਹੈਰੋਇਨ ਦਾ ਨਸ਼ਾ ਚੁੱਕਦਾ ਸੀ।
ਇਹ ਵੀ ਪੜ੍ਹੋ : ‘ਸਿਰਫ ਸਦਨ ‘ਚ ਹਾਜ਼ਰੀ ਲਵਾਉਣ ਨਾਲ ਕੁਝ ਨਹੀਂ ਹੁੰਦਾ, ਲੋਕਾਂ ਦੇ ਕੰਮ ਵੀ ਕਰਨੇ ਪੈਂਦੇ ਨੇ’ : MP ਹਰਭਜਨ ਸਿੰਘ
ਕਾਊਂਟਰ ਇੰਟੈਲੀਜੈਂਸ ਦੀ ਟੀਮ ਮੁਲਜ਼ਮ ਤੋਂ ਪੁੱਛਗਿਛ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਹੁਣ ਤੱਕ ਕਿੰਨ ਵਾਰ ਨਸ਼ੇ ਦੀ ਖੇਪ ਸਰਹੱਦੀ ਇਲਾਕਿਆਂ ਤੋਂ ਉਠਾ ਚੁੱਕਾ ਹੈ। ਨਾਲ ਹੀ ਉਹ ਹੈਰੋਇਨ ਦੇ ਨਸ਼ੇ ਨੂੰ ਅੱਗੇ ਕਿਹੜੇ ਲੋਕਾਂ ਦੀ ਮਦਦ ਨਾਲ ਕਿਸ ਤਰ੍ਹਾਂ ਪਹੁੰਚਾਉਂਦਾ ਰਿਹਾ ਹੈ। ਉਸ ਦੇ ਨੈਟਵਰਕ ਬਾਰੇ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਨਾਲ ਹੀ ਮੁਲਜ਼ਮ ਦੀ ਹਿਸਟਰੀ ਵੀ ਖੰਗਾਲੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਰਹੇ ਕਿ ਉਸ ਖਿਲਾਫ ਪਹਿਲਾਂ ਵੀ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: