ਫਰੀਦਕੋਟ ਜ਼ਿਲ੍ਹੇ ਵਿਚ ਕਾਊਂਟਰ ਇੰਟੈਲੀਜੈਂਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਘਰ ਛਾਪਾ ਮਾਰਿਆ। ਨਾਲ ਹੀ ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ਤੋਂ 12 ਬੋਰ ਦੀ ਇਕ ਬੰਦੂਕ, 12 ਬੋਰ ਦੇ 4 ਜ਼ਿੰਦਾ ਕਾਰਤੂਸ, .30 ਬੋਰ ਦੀ ਪਿਸਤੌਲ ਬਰਾਮਦ ਕਰਕੇ ਮੁਲਜ਼ਮ ਵਿਰੁੱਧ ਥਾਣੇ ਵਿਚ ਮੁਕੱਦਮਾ ਦਰਜ ਕੀਤਾ।
ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਰਿਫਕੇ ਵਾਸੀ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਮੋਹਨ ਸਿੰਘ ਅਪਰਾਧਿਕ ਵਾਰਦਾਤ ਕਰਨ ਦੀ ਫਿਰਾਕ ਵਿਚ ਹੈ ਤੇ ਉਸ ਕੋਲ ਗੈਰ-ਕਾਨੂੰਨੀ ਹਥਿਆਰ ਹਨ। ਇਸੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਫੋਨ ‘ਤੇ ਜਾਣਿਆ ਹਾਲ
ਸਪੈਸ਼ਲ ਆਪ੍ਰੇਸ਼ਨ ਤਹਿਤ ਕੁਲਦੀਪ ਸਿੰਘ ਉਰਫ ਦੀਪਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁੱਛਗਿਛ ਵਿਚ ਮੁਲਜ਼ਮ ਨੇ ਗੈਰ-ਕਾਨੂੰਨ ਹਥਿਆਰ ਹੋਣ ਦੀ ਗੱਲ ਕਬੂਲੀ ਜਿਸ ਦੇ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ਇਕ ਕਮਰੇ ਵਿਚ 12 ਬੋਰ ਦੀ ਬੰਦੂਕ, 12 ਬੋਰ ਦੇ ਜ਼ਿੰਦਾ 4 ਕਾਰਤੂਸ ਤੇ ਇਕ .32 ਬੋਰ ਦੀ ਪਿਸਤੌਲ ਬਰਾਮਦ ਕੀਤੀ।
ਵੀਡੀਓ ਲਈ ਕਲਿੱਕ ਕਰੋ -: