ਗੁਜਰਾਤ ਦੇ ਪੰਚਮਹਲ ਜ਼ਿਲ੍ਹੇ ਦੇ ਹਲੋਲ ਦੀ ਇਕ ਸੈਸ਼ਨ ਅਦਾਲਤ ਨੇ 2002 ਵਿਚ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ਵਿਚ ਸਾਰੇ 35 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੰਗਿਆਂ ਵਿਚ 3 ਲੋਕਾਂ ਦੀ ਮੌਤ ਹੋਈ ਸੀ।
ਅਦਾਲਤ ਨੇ ਕਿਹਾ ਕਿ ਸਾਰੇ 35 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ਧਾਰਾਵਾਂ ਤਹਿਤ ਅਪਰਾਧ ਕੀਤਾ ਸੀ ਜੋ ਉਨ੍ਹਾਂ ‘ਤੇ ਲਗਾਈ ਗਈ ਸੀ। ਕੁੱਲ ਮਿਲਾ ਕੇ 2002 ਵਿਚ ਕਲੋਲ ਪੁਲਿਸ ਥਾਣੇ ਵਿਚ ਦਰਜ ਮਾਮਲਿਆਂ ਵਿਚ 52 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਉਨ੍ਹਾਂ ਵਿਚੋਂ 17 ਲੋਕਾਂ ਦੀ ਮੁਕੱਦਮੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਮੁਕੱਦਮਾ 20 ਤੋਂ ਜ਼ਿਆਦਾ ਸਾਲਾਂ ਤੱਕ ਚੱਲਿਆ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਪੀੜਤ ਵੱਖ-ਵੱਖ ਅਥਾਰਟੀਆਂ ਦੇ ਸਾਹਮਣੇ ਦਰਜ ਕੀਤੇ ਗਏ ਆਪਣੇ ਬਿਆਨਾਂ ਵਿੱਚ ਅਸੰਗਤ ਸਨ। ਅਦਾਲਤ ਨੇ ਕਿਹਾ ਕਿ ਮਾਮਲੇ ਦੇ ਗਵਾਹਾਂ, ਖਾਸ ਤੌਰ ‘ਤੇ ਮੁਸਲਿਮ ਗਵਾਹ ਜੋ ਦੰਗਿਆਂ ਦੇ ਕਥਿਤ ਪੀੜਤ ਹਨ, ਨੇ ਦੰਗਿਆਂ ਦੇ ਵਿਆਪਕ ਤੌਰ ‘ਤੇ ਵੱਖੋ-ਵੱਖਰੇ ਬਿਰਤਾਂਤ ਦਿੱਤੇ ਹਨ…”
ਇਹ ਵੀ ਪੜ੍ਹੋ : ਦਿੱਲੀ: 2 ਭੈਣਾਂ ਦੇ ਕ.ਤਲ ਮਾਮਲੇ ‘ਚ ਸ਼ਾਮਲ 2 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਅਦਾਲਤ ਨੇ ਕਿਹਾ ਕਿ ਇਸ ਤੋਂ ਇਲਾਵਾ ਦੋਸ਼ੀਆਂ ਦੇ ਨਾਲ-ਨਾਲ ਨਿਰਦੋਸ਼ ਵਿਅਕਤੀਆਂ ਨੂੰ ਫਸਾਏ ਜਾਣ ਦਾ ਵੱਡਾ ਖਤਰਾ ਹੈ। ਇਹ ਦੇਖਦੇ ਹੋਏ ਅਜਿਹੇ ਮਾਮਲਿਆਂ ਵਿਚ ਪੱਖਕਾਰ ਆਪਣੇ ਵਧ ਤੋਂ ਵਧ ਦੁਸ਼ਮਣਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਨਿਰਦੋਸ਼ ਵਿਅਕਤੀਆਂ ਨੂੰ ਝੂਠਾ ਫਸਾਏ ਜਾਣ ਦੀ ਸੰਭਾਵਨਾ ਨੂੰ ਜਸਟਿਸ ਵੱਲੋਂ ਹਮੇਸ਼ਾ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਦੇਖਿਆ ਕਿ ਮਾਮਲਿਆਂ ਵਿਚ ਪੁਲਿਸ ਗਵਾਹ ਬੇਭਰੋਸੇਯੋਗ ਸਨ ਕਿਉਂਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਜਾਂਚ ਦੌਰਾਨ ਤੇ ਮੁਕੱਦਮੇ ਦੌਰਾਨ ਬਦਮਾਸ਼ਾਂ ਦੀ ਪਛਾਣ ਨਹੀਂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: