ਦਿੱਲੀ ਦੀ ਸਾਕੇਤ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਰਿਮਾਂਡ ਨੂੰ 3 ਦਿਨਾਂ ਲਈ ਵਧਾ ਦਿੱਤਾ ਹੈ। ਪੁਲਿਸ ਨੇ ਕੋਰਟ ਵਿਚ 4 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ 3 ਦਿਨ ਲਈ ਹੀ ਰਿਮਾਂਡ ਵਧਾਇਆ ਗਿਆ। ਬਿਸ਼ਨੋਈ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ।
ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਦੋਵੇਂ ਕ੍ਰਾਈਮ ਬ੍ਰਾਂਚ ਦੀ ਕਸਟੱਡੀ ਵਿਚ ਹਨ। ਕ੍ਰਾਈਮ ਬ੍ਰਾਂਚ ਵਿਚ ਰਿਮਾਂਡ ਪੇਪਰ ਵਿਚ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਸੰਪਰਤ ਨਹਿਰਾ ਜੇਲ੍ਹ ਵਿਚ ਬੈਠ ਕੇ ਕ੍ਰਾਈਮ ਸਿੰਡੀਕੇਟ ਚਲਾ ਰਹੇ ਹਨ। ਦੋਵੇਂ ਜੇਲ੍ਹ ਵਿਚ ਬੈਠ ਕੇ ਨੌਜਵਾਨਾਂ ਨੂੰ ਆਪਣੀ ਗੈਂਗ ਵਿਚ ਸ਼ਾਮਲ ਕਰ ਰਹੇ ਹਨ ਤੇ ਉਨ੍ਹਾਂ ਤੋਂ ਰੰਗਦਾਰੀ ਵਸੂਲ ਕਰਵਾ ਰਹੇ ਹਨ।
ਇਸ ਤੋਂ ਪਹਿਲਾਂ 1 ਜੂਨ ਨੂੰ ਦਿੱਲੀ ਦੀ ਕੋਰਟ ਨੇ ਜਬਰਨ ਵਸੂਲੀ ਦੇ ਇਕਮ ਮਾਮਲੇ ਵਿਚ ਗੈਂਗਸਟਰ ਬਿਸ਼ਨੋਈ ਦੀ 10 ਦਿਨ ਦੀ ਪੁਲਿਸ ਹਿਰਾਸਤ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਸੀ। ਪਿਛਲੇ ਮਹੀਨੇ 12 ਮਈ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੋਡੀ ਬਰਾੜ-ਲਾਰੈਂਸ ਬਿਸ਼ਨੋਈ ਦੇ ਤਿੰਨ ਜਬਰਨ ਵਸੂਲੀ ਮਾਡਿਊਲ ਦਾ ਭਾਂਡਾਫੋੜ ਕੀਤਾ ਸੀ ਤੇ ਕੁੱਲ 8 ਲੋਕਾਂ ਨੂੰ ਫੜਿਆ ਸੀ।
ਪੁਲਿਸ ਨੇ ਕਿਹਾ ਕਿ ਲਾਰੈਂਸ ਗਿਰੋਹ ਜਬਰਨ ਵਸੂਲੀ ਲਈ ਨਾਬਾਲਗਾਂ ਦਾ ਇਸਤੇਮਾਲ ਕਰ ਰਿਹਾ ਸੀ। ਵਿਸ਼ੇਸ਼ ਪੁਲਿਸ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਨੇ ਕਿਹਾ ਕਿ ਇਹ ਕੌਮਾਂਤਰੀ ਅਪਰਾਧ ਸਿੰਡੀਕੇਟ ਦਿੱਲੀ-ਐੱਨਸੀਆਰ, ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਵਿਚ ਸਰਗਰਮ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ
ਦੂਜੇ ਪਾਸੇ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਜੇਲ੍ਹ ਵਿਚ ਨਹੀਂ ਪੰਜਾਬ ਦੀ ਜੇਲ੍ਹ ਵਿਚ ਭੇਜੋ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜੇਲ੍ਹ ਵਿਚ ਲਾਰੈਂਸ ਨੂੰ ਰੱਖਣ ਨਾਲ ਉਥੋਂ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਕੋਰਟ ਨੇ ਜੇਲ੍ਹ ਅਧਿਕਾਰੀਆਂ ਦੀ ਮੰਗ ਨੂੰ ਮੰਨ ਲਿਆ ਹੈ ਤੇ ਦਿੱਲੀ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਬਿਸ਼ਨੋਈ ਦੀ ਕਸਟੱਡੀ ਪੂਰੀ ਹੋਣ ‘ਤੇ ਸਿੱਧਾ ਬਠਿੰਡਾ ਜੇਲ੍ਹ ਦੇ ਸਪੁਰਦ ਕਰੇ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਰ ਰੱਖੇ ਜਾਣ।
ਵੀਡੀਓ ਲਈ ਕਲਿੱਕ ਕਰੋ -: