ਦੇਸ਼ ‘ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ੁਰੂ ਹੋਏ ਵੈਕਸੀਨੇਸ਼ਨ ਮੁਹਿੰਮ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 16 ਜਨਵਰੀ 2021 ਤੋਂ ਸ਼ਨੀਵਾਰ ਤੱਕ ਵੈਕਸੀਨ ਦੇ 156 ਕਰੋੜ ਡੋਜ਼ ਲਗਾਏ ਜਾ ਚੁੱਕੇ ਹਨ। ਦੇਸ਼ ਵਿਚ 94 ਕਰੋੜ ਬਾਲਗ ਅਤੇ 15 ਤੋਂ 18 ਸਾਲ ਦੇ 7.40 ਕਰੋੜ ਬੱਚੇ ਹਨ। ਇਨ੍ਹਾਂ ਨੂੰ ਮਿਲ ਕੇ ਫਿਲਹਾਲ ਵੈਕਸੀਨ ਯੋਗ ਆਬਾਦੀ 101.40 ਕਰੋੜ ਹੈ।
ਸਿਹਤ ਮੰਤਰਾਲੇ ਮੁਤਾਬਕ ਇਨ੍ਹਾਂ ਵਿਚੋਂ 64.31 ਫੀਸਦੀ ਮਤਲਬ 65.21 ਕਰੋੜ ਲੋਕਾਂ ਦੇ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ।ਉੁਥੇ 89.16 ਫੀਸਦੀ ਮਤਲਬ 90.41 ਕਰੋੜ ਲੋਕ ਸਿੰਗਲ ਡੋਜ਼ ਲਗਵਾ ਚੁੱਕੇ ਹਨ। ਇਸੇ ਤਰ੍ਹਾਂ 10.99 ਕਰੋੜ ਲੋਕਾਂ ਨੂੰ ਇੱਕ ਵੀ ਡੋਜ਼ ਨਹੀਂ ਲੱਗਾ ਹੈ 25.19 ਕਰੋੜ ਲੋਕਾਂ ਨੂੰ ਅਜੇ ਵੀ ਦੂਜਾ ਡੋਜ਼ ਦਿੱਤਾ ਜਾਣਾ ਹੈ।
ਇਸ ਸਾਲ 3 ਜਨਵਰੀ ਤੋਂ 15 ਤੋਂ 18 ਸਾਲ ਵਾਲੇ ਬਾਲਗਾਂ ਨੂੰ ਵੈਕਸੀਨ ਲੱਗ ਰਹੀ ਹੈ। ਹੁਣ ਤੱਕ 3,25,28,416 ਬਾਲਗ ਪਹਿਲਾ ਡੋਜ਼ ਲਗਵਾ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿਚ 87 ਫੀਸਦੀ ਤਾਂ ਹਿਮਾਚਲ ਪ੍ਰਦੇਸ਼ ਵਿਚ 80 ਫੀਸਦੀ ਬਾਲਗਾਂ ਨੂੰ ਪਹਿਲਾ ਡੋਜ਼ ਲੱਗਾ ਹੈ। ਪੰਜਾਬ ਇਸ ਵਿਚ ਸਭ ਤੋਂ ਪਿੱਛੇ ਹੈ ਜਿਥੇ ਸਿਰਫ 5 ਫੀਸਦੀ ਬਾਲਗਾਂ ਨੂੰ ਹੀ ਪਹਿਲਾ ਡੋਜ਼ ਲੱਗਾ ਹੈ। ਦੂਜੇ ਪਾਸੇ 10 ਜਨਵਰੀ ਤੋਂ ਕੋਰੋਨਾ ਵਾਰੀਅਰਸ ਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਸ਼ੁਰੂ ਮੁਹਿੰਮ ਤੋਂ ਬਾਅਦ 38 ਲੱਖ ਪ੍ਰਿਕਾਸ਼ਨ ਡੋਜ਼ ਲੱਗੇ ਹਨ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਇਹ ਵੀ ਪੜ੍ਹੋ : ਖ਼ਤਰਾ ਅਜੇ ਨਹੀਂ ਟਲਿਆ ! Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ
ਦੇਸ਼ ਵਿਚ ਜ਼ਿਆਦਾਤਰ ਲੋਕਾਂ ਨੂੰ ਦੋ ਕੰਪਨੀਆਂ ਦੀ ਵੈਕਸੀਨ ਹੀ ਲੱਗ ਰਹੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵਿਡਸ਼ੀਲਡ ਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ। ਸੀਰਮ ਕੋਲ ਵੈਕਸੀਨ ਬਣਾਉਣ ਦੀ ਸਮਰੱਥਾ ਹਰ ਮਹੀਨੇ 25 ਕਰੋੜ ਤੇ ਭਾਰਤ ਬਾਇਓਟੈਕ ਦੀ 5 ਕਰੋੜ ਹੈ। ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਕੋਲ 10 ਕਰੋੜ ਤੋਂ ਵੱਧ ਡੋਜ਼ ਸਟਾਕ ਵਿਚ ਹਨ। ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ 14.84 ਕਰੋੜ ਟੀਕੇ ਰੱਖੇ ਹਨ।