ਲੁਧਿਆਣਾ ਵਿਚ CMS ਕੰਪਨੀ ਦੇ ਆਫਿਸ ਵਿਚ 8.49 ਕਰੋੜ ਲੁੱਟ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਕੰਪਨੀ ਵਿਚ ਸੁਰੱਖਿਆ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤੀ ਗਈ ਹੈ। ਕੰਪਨੀ ਵਿਚ ਜੁਗਾੜੂ ਸਿਸਟਮ ਨਾਲ ਕੰਮ ਚੱਲ ਰਿਹਾ ਸੀ। ਸੁਰੱਖਿਆ ਗਾਰਡਾਂ ਤੋਂ ਓਵਰ ਟਾਈਮ ਕਰਵਾਇਆ ਜਾ ਰਿਹਾ ਸੀ। ਕਰੋੜਾਂ ਰੁਪਏ ਦੇ ਕੈਸ਼ ਦੇ ਨਾਲ ਸਿਰਫ 2 ਗਾਰਡ ਤਾਇਨਾਤ ਸਨ।
ਸੀਐੱਮਐੱਸ ਕੰਪਨੀ ਦਾ ਸੈਂਸਰ ਸਿਸਟਮ ਬਹੁਤ ਹੀ ਜੁਗਾੜੂ ਕਿਸਮ ਦਾ ਸੀ। ਇਸ ਕਾਰਨ ਲੁਟੇਰਿਆਂ ਨੂੰ ਕੰਪਨੀ ਦੇ ਅੰਦਰ ਦਾਖਲ ਹੋਣ ਵਿਚ ਮਦਦ ਮਿਲੀ। ਸੈਂਸਰ ਸਿਸਟਮ ਅੰਗੂਠੇ ਜਾਂ ਡਿਜੀਟਲ ਨਾਲ ਖੁੱਲ੍ਹਣਾ ਚਾਹੀਦਾ ਹੈ। ਜੇਕਰ ਕੋਈ ਸੈਂਸਰ ਸਿਸਟਮ ਨਾਲ ਛੇੜਛਾੜ ਕਰੇ ਤਾਂ ਤੁਰੰਤ ਸਾਇਰਨ ਦੀ ਆਵਾਜ਼ ਆਉਣੀ ਚਾਹੀਦੀ ਹੈ ਪਰ ਜਦੋਂ ਲੁਟੇਰਿਆਂ ਨੇ ਤਾਰ ਕੱਟੀ ਤਾਂ ਕਿਸੇ ਤਰ੍ਹਾਂ ਦੀ ਕੋਈ ਇੰਟੀਮੇਸ਼ਨ ਉੱਚ ਅਧਿਕਾਰੀਆਂ ਜਾਂ ਪੁਲਿਸ ਕੰਟਰੋਮ ਤੱਕ ਨਹੀਂ ਪਹੁੰਚੀ।
ਹਰੇਕ ਸਕਿਓਰਿਟੀ ਕੰਪਨੀ ਦੇ ਸੀਸੀਟੀਵੀ-ਡੀਵੀਆਰ ਆਨਲਾਈਨ ਕਲਾਊਡ ਸਿਸਟਮ ਨਾਲ ਜੁੜੇ ਰਹਿੰਦੇ ਹਨ ਤਾਂ ਕਿ ਜੇਕਰ ਕਦੇ ਕੋਈ ਲੁੱਟ ਵਰਗੀ ਵਾਰਦਾਤ ਹੋਵੇ ਤਾਂ ਸੀਸੀਟੀਵੀ ਫੁਟੇਜ ਆਨਲਾਈਨ ਕਲਾਊਡ ‘ਤੇ ਸੇਵ ਰਹੇ। CMS ਕੰਪਨੀ ਵਿਚ ਲਗਭਗ 50 ਸੀਸੀਟੀਵੀ ਕੈਮਰੇ ਲੱਗੇ ਸਨ ਤੇ 5 ਡੀਵੀਆਰ ਸਨ। ਇਹ ਬਦਮਾਸ਼ ਸਾਰੇ ਡੀਵੀਆਰ ਆਪਣੇ ਨਾਲ ਲੈ ਗਏ। ਇਨ੍ਹਾਂ ਦੀ ਫੁਟੇਜ ਤੱਕ ਕਲਾਊਡ ਸਿਸਟਮ ਨਾਲ ਅਟੈਚ ਨਹੀਂ ਸੀ ਜਿਸ ਕਾਰਨ ਇਨ੍ਹਾਂ ਦੀ ਪਛਾਣ ਕਰਨੀ ਪੁਲਿਸ ਲਈ ਵੱਡਾ ਚੈਲੇਂਜ ਬਣੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ ਮੁੱਲਾਂਪੁੱਰ ਦਾਖਾ ਤੋਂ 3 ਗ੍ਰਿਫਤਾਰ, ਮੁਲਜ਼ਮਾਂ ‘ਚ ਮਹਿਲਾ ਵੀ ਸ਼ਾਮਲ
ਲਗਭਗ ਦੋ ਸਾਲ ਪਹਿਲਾਂ ਸੀਐੱਮਐੱਸ ਕੈਸ਼ ਕੰਪਨੀ ਨੂੰ ਸੁਰੱਖਿਆ ਦੇ ਹਿਸਾਬ ਨਾਲ ਅਣਸੇੲ ਐਲਾਨਿਆ ਗਿਆ ਸੀ ਕਿਉਂਕਿ ਇਸ ਦੇ ਆਸ-ਪਾਸ ਦੀਆਂ ਇਮਾਰਤਾਂ ਕਾਫੀ ਛੋਟੀਆਂ ਸਨ। ਕੋਈ ਵੀ ਆਸਾਨੀ ਨਾਲ ਬਿਲਡਿੰਗ ਵਿਚ ਵੜ ਸਕਦਾ ਹੈ। ਕਾਗਜ਼ਾਂ ਵਿਚ ਬਿਲਡਿੰਗ ਦੇ ਅੰਤ ਨਾਲ ਹੋਣ ਦੇ ਬਾਵਜੂਦ ਸੀਐੱਮਐੱਸ ਕੰਪਨੀ ਦੇ ਪ੍ਰਬੰਧਕ ਇਸ ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਰਹੇ।
ਵੀਡੀਓ ਲਈ ਕਲਿੱਕ ਕਰੋ -: