ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਵਿਚ ਜਾ ਕੇ ਪੜ੍ਹਨ ਦਾ ਜਨੂੰਨ ਸਵਾਰ ਹੈ। ਪੰਜਾਬ ਤੋਂ ਹਰ ਸਾਲ ਇਕ ਲੱਖ ਤੋਂ ਵੱਧ ਨੌਜਵਾਨ ਆਪਣਾ ਵਤਨ ਛੱਡ ਕੇ ਕੈਨੇਡਾ, ਆਸਟ੍ਰੇਲੀਆ ਤੇ ਯੂਕੇ ਤੇ ਵੱਖ-ਵੱਖ ਸੰਸਥਾਵਾਂ ਵਿਚ ਪੜ੍ਹਨ ਲਈ ਚਲੇ ਜਾਂਦੇ ਹਨ। ਮੌਜੂਦਾ ਸਮੇਂ ਵਿਚ ਇਥੋਂ ਦੇ ਕਾਲਜਾਂ ਵਿਚ 1.5 ਲੱਖ ਵਿਦਿਆਰਥੀ ਰਜਿਸਟਰਡ ਹਨ।
ਲੋਕ ਸਭਾ ਵਿਚ ਵਿਦੇਸ਼ ਰਾਜ ਮੰਤਰੀ ਦੇ ਜਵਾਬ ਮੁਤਾਬਕ ਸਾਲ 2016 ਤੋਂ ਫਰਵਰੀ 2021 ਦੇ ਵਿਚ 9.84 ਲੱਖ ਲੋਕ ਪੰਜਾਬ ਤੇ ਚੰਡੀਗੜ੍ਹ ਤੋਂ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ। ਇਨ੍ਹਾਂ ਵਿਚੋਂ ਲਗਭਗ ਚਾਰ ਲੱਖ ਵਿਦਿਆਰਥੀ ਤੇ 6 ਲੱਖ ਤੋਂ ਵਧ ਮਜ਼ਦੂਰ ਸਨ। ਮਾਹਿਰ ਦੱਸਦੇ ਹਨ ਪੰਜਾਬ ਵਿਚ ਬਾਹਰ ਜਾ ਕੇ ਪੜ੍ਹਨਾ ਤੇ ਨੌਕਰੀ ਕਰਨ ਹੁਣ ਇਕ ਸਟੇਟਸ ਸਿੰਬਲ ਬਣ ਚੁੱਕਾ ਹੈ। ਪਹਿਲਾਂ ਸਿਰਫ ਅਮੀਰ ਘਰ ਦੇ ਲੋਕ ਬਾਹਰ ਜਾਂਦੇ ਸਨ। ਪਿਛਲੇ ਚਾਰ ਤੋਂ 5 ਸਾਲਾਂ ਵਿਚ ਗਰੀਬ ਘਰ ਦੇ ਬੱਚਿਆਂ ਵਿਚ ਬਾਹਰ ਜਾਣ ਦਾ ਕ੍ਰੇਜ਼ ਦੇਖਿਆ ਜਾ ਰਿਹਾ ਹੈ।
ਵਿਦੇਸ਼ਾਂ ਵਿਚ ਪੜ੍ਹਾਈ ਦਾ ਇਕ ਵਿਦਿਆਰਥੀ ‘ਤੇ ਔਸਤਨ 15 ਤੋਂ 22 ਲੱਖਰੁਪਏ ਸਾਲਾਨਾ ਖਰਚ ਆਉਂਦਾ ਹੈ ਜਿਸ ਵਿਚ ਖਾਣ-ਪੀਣ ਤੇ ਕਮਰੇ ਦਾ ਕਿਰਾਇਆ ਸ਼ਾਮਲ ਹਨ। ਇਕ ਵਿਦਿਆਰਥੀ ‘ਤੇ ਔਸਤਣ 15 ਲੱਖ ਖਰਚ ਮੰਨ ਵੀ ਲਿਆ ਜਾਵੇ ਤਾਂ ਪੰਜਾਬ ਤੋਂ ਹਰ ਸਾਲ 15,000 ਕਰੋੜ ਰੁਪਏ ਬਤੌਰ ਫੀਸ ਬਾਹਰ ਭੇਜੀ ਜਾ ਰਹੀ ਹੈ। ਵਿਦੇਸ਼ਾਂ ਵਿਚ ਜਾ ਕੇ ਪੜ੍ਹਨ ਦੀ ਇੰਨੀ ਇੱਛਾ ਹੈ ਕਿ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਮਾਪਿਆਂ ਨੇ ਅਜੇ ਤੋਂ ਭੱਜ-ਦੌੜ ਸ਼ੁਰੂ ਕਰ ਦਿੱਤੀ ਹੈ। ਕਾਲਜ ਦੀਆਂ ਸੀਟਾਂ ਨੂੰ ਅਜੇ ਤੋਂ ਰਿਜ਼ਰਵ ਕਰਨ ਦੀ ਦੌੜ ਹੈ। ਨੌਜਵਾਨਾਂ ਦੇ ਪਲਾਇਨ ਦੀ ਵਜ੍ਹਾ ਨਾਲ ਪੰਜਾਬ ਦੇ ਕੁਝ ਪਿੰਡਾਂ ਵਿਚ ਸਿਰਫ ਬਜ਼ੁਰਗ ਹੀ ਬਚੇ ਹਨ।
ਇਹ ਵੀ ਪੜ੍ਹੋ : ਪਠਾਨਕੋਟ : ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 15 ਦੋਪਹੀਆ ਵਾਹਨਾਂ ਸਣੇ 2 ਗ੍ਰਿਫਤਾਰ
ਪੰਜਾਬ ਤੋਂ ਲੋਕਾਂ ਨੂੰ ਬਾਹਰ ਲਿਜਾਣ ਵਿਚ ਕੈਨੇਡਾ ਤੇ ਯੂਕੇ ਦੀਆਂ ਲੁਭਾਉਣੀਆਂ ਨੀਤੀਆਂ ਵੀ ਕਾਫੀ ਜ਼ਿੰਮੇਵਾਰ ਹਨ। ਕੈਨੇਡਾ ਤੋਂ ਡਿਪਲੋਮਾ ਦੇ ਬਾਅਦ ਤਿੰਨ ਸਾਲ ਦਾ ਵਰਕ ਪਰਮਿਟ ਹੈ ਤੇ ਹਰੇਕ ਹਫਤੇ 40 ਘੰਟੇ ਕੰਮ ਕਰਨ ਦੀ ਇਜਾਜ਼ਤ ਵੀ ਮਿਲਦੀ ਹੈ। ਸਟੂਡੈਂ ਨੂੰ 20 ਘੰਟੇ ਪ੍ਰਤੀ ਹਫਤਾ। ਯੂਕੇ ਦੇ ਅਕਾਦਮਿਕ ਡਿਗਰੀਆਂ ਕਾਫੀ ਉੱਚ ਗੁਣਵੱਤਾ ਵਾਲੀ ਮੰਨੀ ਜਾਂਦੀ ਹੈ। ਯੂਕੇ ਵਿਚ ਅਧਿਐਨ ਕਰਨ ਦੇ ਨਾਲ ਭਾਰਤੀ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀ ਸਕਾਲਰਸ਼ਿਪ ਉਪਲਬਧ ਹੈ। ਯੂਕੇ ਵਿਚ ਜੀਵਨਸਾਥੀ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈ।ਆਸਟ੍ਰੇਲੀਆ ਵਿਚ ਵੀ ਮਿਹਨਤਾਨਾ ਚੰਗਾ ਮਿਲਦਾ ਹੈ। ਉਥੇ ਵੀ ਘੰਟਿਆਂ ਦੇ ਹਿਸਾਬ ਨਾਲ ਭੁਗਤਾਨ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: