ਸ਼੍ਰੀ ਕੌਸਤੁਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ. ਪੀ.ਐੱਸ. ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਏ. ਸੀ.ਪੀ ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨ ਨਾਕਾਬੰਦੀ ਟੀ-ਪੁਆਇੰਟ ਮੁਹੱਲਾ ਗੀਤਾ ਨਗਰ ਨੇੜੇ ਗੰਦਾ ਨਾਲਾ ਪੁਲੀ ਲੁਧਿਆਣਾ ਤੋਂ ਦੋਸ਼ੀ ਤੋਸਿਫ ਆਲਮ ਪੁੱਤਰ ਸਨਾਵਰ ਆਲਮ ਵਾਸੀ ਪਿੰਡ ਬਲਵਾ ਗਾੜੀ ਥਾਣਾ ਤਿਹਾਰਗੰਜ ਜ਼ਿਲ੍ਹਾ ਕਿਸ਼ਨਗੰਜ ਬਿਹਾਰ ਹਾਲ ਵਾਸੀ ਕਿਰਾਏਦਾਰ ਤਨਵੀਰ ਦਾ ਮਕਾਨ ਨੰਬਰ 13947 ਗਲੀ ਨੰਬਰ 1 ਮਹੱਲਾ ਰਮੇਸ਼ ਨਗਰ ਟਿੱਬਾ ਰੋਡ ਲੁਧਇਆਣਾ ਨੂੰ 37600 ਨਸ਼ੀਲੀਆਂ ਗੋਲੀਆਂ ਸਣੇ ਦੋਸ਼ੀ ਨੂੰ ਕਾਬੂ ਕੀਤਾ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁੱਛਗਿਛ ਵਿਚ ਦੋਸ਼ੀ ਤੋਸਿਫ ਆਲਮ ਨੇ ਦੱਸਿਆ ਕਿ ਮੁਕੱਦਮੇ ਵਿਚ ਬਰਾਮਦ 37600 ਨਸ਼ੀਲੀਆਂ ਗੋਲੀਆਂ ਉਸ ਨੇ ਕੁਲਦੀਪ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਮਕਾਨ ਨੰਬਰ 35, ਗਲੀ ਨੰਬਰ 03, ਮੁਹੱਲਾ ਗੋਪਾਲ ਨਗਰ ਟਿੱਬਾ ਰੋਡ ਥਾਣਾ ਟਿੱਬਾ ਲੁਧਿਆਣਾ ਕੋਲੋਂ ਹੀ ਵੇਚਣ ਵਾਸਤੇ ਲਈਆਂ ਹਨ ਜਿਨ੍ਹਾਂ ਵਿਚੋਂ ਹਾਲੇ ਕੁਝ ਹੀ ਨਸ਼ੀਲੀਆਂ ਗੋਲੀਆਂ ਵੇਚੀਆਂ ਸਨ ਬਾਕੀ ਦੀਆਂ ਬਰਾਮਦ ਕਰਵਾ ਲਈਆਂ ਗੀਆਂ ਹਨ।
ਕੁਲਦੀਪ ਸਿੰਘ ਜੋ ਕਿ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੇਚਣ ਦਾ ਕੰਮ ਵੱਡੇ ਪੱਧਰ ‘ਤੇ ਕੰਮ ਕਰਦਾ ਹੈ। ਦੋਸ਼ੀ ਤੋਸਿਫ ਆਲਮ ਦੀ ਪੁੱਛਗਿਛ ਤੋਂ ਹੀ ਮੁਕੱਦਮਾ ਵਿਚ ਕੁਲਦੀਪ ਸਿੰਘ ਤੇ ਕੁਲਦੀਪ ਸਿੰਘ ਦੇ ਭਾਣਜੇ ਪ੍ਰਿੰਸ ਨੂੰ ਮੁਕੱਦਮੇ ਵਿਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਪਾਸੋਂ ਪਹਿਲਾਂ ਹੀ ਮੁਕੱਦਮਾ ਮਿਤੀ 4.9.2022 ਨੂੰ ਥਾਣਾ ਟਿੱਬਾ ਲੁਧਿਆਣਾ ਵਿਚ 1320 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਕੇ ਦਰਜ ਕਰਾਇਾ ਗਿਆ। ਦੋਸ਼ੀ ਕੁਲਦੀਪ ਸਿੰਘ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਿਆ ਹੈ ਤੇ ਹੁਣ ਉਸ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਤੇ ਦੋਸ਼ੀਕੁਲਦੀਪ ਸਿੰਘ ਦੇ ਭਾਣਜੇ ਪ੍ਰਿੰਸ ਦੀ ਜਲਦ ਤੋਂ ਜਲਦ ਭਾਲ ਕਰਕੇ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ ਜਾਵੇਗਾ।