ਕੌਸਤੁਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ., ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਹਰਪਾਲ ਸਿੰਘ ਪੀ. ਪੀ. ਐੱਸ. ਏ. ਡੀ. ਸੀ. ਪੀ ਇਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਏ. ਸੀ. ਪੀ. ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ‘ਤੇ ਦੋਸ਼ੀਆਨ ਇੰਦਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 33, ਮੁਹੱਲਾ ਜਨਤਾ ਨਗਰ ਲੁਧਿਆਣਾ ਅਤੇ ਰਾਜੇਸ਼ ਕੁਮਾਰ ਉਰਫ ਭੋਲੂ ਪੁੱਤਰ ਗਿਆਨ ਚੰਦ ਵਾਸੀ ਟੋਨੀ ਦਾ ਵਿਹੜਾ ਮੁਹੱਲਾ ਜਨਤਾ ਨਗਰ ਲੁਧਿਆਣਾ ਵੱਲੋਂ ਅਮਰ ਥ੍ਰੈਸ਼ਰ ਵਾਲੀ ਗਲੀ, ਮਹੱਲਾ ਜਨਤਾ ਨਗਰ ਲੁਧਿਆਣਾ ਵਿਖੇ ਲਏ ਇਕ ਕਿਰਾਏ ਦੇ ਕਮਰੇ ਵਿਚੋਂ 30 ਪੇਟੀਆਂ ਸ਼ਰਾਬ ਅੰਗਰੇਜ਼ੀ ਮਾਰਕਾ 111 ਏਸੀਸੀ ਵ੍ਹੀਸਕੀ ਤੇ 4 ਪੇਟੀਆਂ ਸ਼ਰਾਬ ਮਾਰਕਾ 999 ਵ੍ਹੀਸਕੀ ਸਣੇ ਇਕ ਐਕਟਿਵਾ ਜਿਸ ਵਿਚ ਦੋਸ਼ੀ ਆਪਣੇ ਗਾਹਕਾਂ ਨੂੰ ਸ਼ਰਾਬ ਸਪਲਾਈ ਕਰਦੇ ਹਨ, ਦੇ ਗ੍ਰਿਫਤਾਰ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 225 ਮਿਤੀ 28.8.2022 ਦਰਜ ਕਰਾਇਆ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਜੀਦ ਪੁੱਛਗਿਛ ਕੀਤੀ ਜਾਵੇਗੀ ਜਿਨ੍ਹਾਂ ਦੀ ਪੁੱਛਗਿਛ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇੰਦਰਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 33, ਮੁਹੱਲਾ ਜਨਤਾ ਨਗਰ ਲੁਧਿਆਣਾ, ਉਮਰ ਲਗਭਗ 40 ਸਾਲ, ਦੋਸ਼ੀ ਖਿਲਾਫ ਪਹਿਲਾਂ ਵੀ ਸਾਲ 2021 ਵਿਚ ਸ਼ਿਮਲਾਪੁਰੀ ਲੁਧਿਆਣਾ ਵਿਖੇ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਹੋਇਆ ਸੀ, ਜੋ ਬੇਲ ‘ਤੇ ਹੈ ਤੇ ਹੁਣ ਵਿਹਲਾ ਹੀ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਰਾਜੇਸ਼ ਕੁਮਰਾ ਉਰਫ ਭੋਲੂ ਪੁੱਤਰ ਗਿਆਨ ਚੰਦ ਵਾਸੀ ਟੋਨੀ ਦਾ ਵਿਹੜਾ ਮੁਹੱਲਾ ਜਨਤ ਨਗਰ ਲੁਧਿਆਣਾ ਉਮਰ ਲਗਭਗ 52 ਸਾਲ, ਦੋਸ਼ੀ ਖਿਲਾਫ ਮੁਕੱਦਮਾ ਦਰਜ ਹੈ, ਦੋਸ਼ੀ ਮਿਤੀ 5.11.2018 ਤੋਂ ਬੇਲ ‘ਤੇ ਹੈ, ਤੇ ਹੁਣ ਦੋਸ਼ੀ ਵਿਹਲਾ ਰਹਿੰਦਾ ਹੈ ਕੋਲੋਂ 30 ਪੇਟੀਆਂ ਅੰਗਰੇਜ਼ੀ ਸ਼ਰਾਬ, 4 ਪੇਟੀਆਂ ਸ਼ਰਾਬ ਮਾਰਕਾ ਤੇ 1 ਐਕਟਿਵਾ ਬਰਾਮਦ ਕੀਤੀ ਗਈ ਹੈ।