ਪੰਜਾਬ ਤੇ ਹਰਿਆਣਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਕ ਸਟੇਟਸ ਰਿਪੋਰਟ ਦਾਖਲ ਕੀਤੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋਵੇਂ ਸੂਬਿਆਂ ਵਿਚ ਕੁੱਲ 112 ਐੱਮਪੀ ਤੇ ਵਿਧਾਇਕ ਦਾਗੀ ਹਨ ਜਿਨ੍ਹਾਂ ਖਿਲਾਫ ਵੱਖ-ਵੱਖ ਅਦਾਲਤਾਂ ਵਿਚ ਮੁਕੱਦਮੇ ਚੱਲ ਰਹੇ ਹਨ। ਪਿਛਲੀ ਸੁਣਵਾਈ ਵਿਚ ਹਾਈਕੋਰਟ ਦੀ ਫਟਕਾਰ ਦੇ ਬਾਅਦ ਸੂਬਿਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਹਰਿਆਣਾ ਸਰਕਾਰ ਵੱਲੋਂ ਸਟੇਟ ਵਿਜੀਲੈਂਸ ਬਿਊਰੋ ਦੇ ਡੀਆਈਜੀ ਪੰਕਜ ਨੈਨ ਨੇ ਕੋਰਟ ਨੂੰ ਦੱਸਿਆ ਕਿ ਸੂਬੇ ਦੇ 13 ਸਾਬਕਾ ਸਾਂਸਦ ਤੇ ਵਿਧਾਇਕਾਂ ਖਿਲਾਫ ਮਾਮਲੇ ਅਦਾਲਤ ਸਾਹਮਣੇ ਵਿਚਾਰਅਧੀਨ ਹਨ। ਇਨ੍ਹਾਂ ਵਿਚੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਭੁਪਿੰਦਰ ਸਿੰਘ ਹੁੱਡਾ, ਸਾਬਕਾ ਵਿਧਾਇਕ ਰਾਮਕਿਸ਼ਨ ਫੌਜੀ,ਵਿਨੋਦ ਭਿਆਨਾ ਜਰਨੈਲ ਸਿੰਘ, ਨਰੇਸ਼ ਸੇਲਵਾਲ, ਰਾਵ ਨਰਿੰਦਰ ਸਿੰਘ, ਰਾਮ ਨਿਵਾਸ, ਧਰਮਪਾਲ ਛੋਕਰ, ਸੁਖਬੀਰ ਕਟਾਰੀਆ ਤੇ ਬਲਰਾਜ ਕੁੰਡੂ ਸ਼ਾਮਲ ਹਨ।
ਕੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਗੁਰੂਗ੍ਰਾਮ ਵਿਚ ਗਲਤ ਟਵੀਟ ਕਰਨ ਦਾ ਇਕ ਮਾਮਲਾ ਕਾਂਗਰਸ ਨੇਤਾ ਸ਼ਸ਼ੀ ਥਰੂਰ ‘ਤੇ ਵੀ ਕੇਸ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਮਾਂਗੇ ਰਾਮ ਗੁਪਤਾ ਦਾ ਵੀ ਇਕ ਮਾਮਲਾ ਸੂਬੇ ਦੀ ਅਦਾਲਤ ਵਿਚ ਵਿਚਾਰਅਧੀਨ ਹੈ।
ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਸਟੇਟ ਰਿਪੋਰਟ ਦਾਇਰ ਕਰਕੇ ਦੱਸਿਆ ਕਿ ਸੂਬੇ ਦੇ ਸਾਬਕਾ ਤੇ ਮੌਜੂਦਾ ਸਾਂਸਦ ਤੇ ਵਿਧਾਇਕਾਂ ਖਿਲਾਫ 99 ਕੇਸ ਸੂਬੇ ਦੀਆਂਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। 42 ਕੇਸਾਂ ਵਿਚ ਜਾਂਚ ਜਾਰੀ ਹੈ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸੁਪਰੀਮ ਕੋਰਟ ਨੇ ਵੀ ਸਾਰੇ ਸੂਬਿਆਂ ਦੇ ਹਾਈਕੋਰਟ ਨੂੰ ਆਪਣੇ ਸੂਬਿਆਂ ਵਿਚ ਅਪਰਾਧਕ ਕੇਸਾਂ ਵਿਚ ਸ਼ਾਮਲ ਸਾਂਸਦ ਦੇ ਵਿਧਾਇਕਾਂ ਦੀ ਜਾਣਕਾਰੀ ਮੰਗੀ ਸੀ। ਇਨ੍ਹਾਂ ਹੁਕਮਾਂ ‘ਤੇਸਾਰੇ ਸੂਬਿਆਂ ਦੀ ਹਾਈਕੋਰਟ ਨੇ ਆਪਣੇ-ਆਪਣੇ ਖੇਤਰ ਅਧਿਕਾਰ ਦੇ ਸੂਬਿਆਂ ਤੋਂ ਇਹ ਜਾਣਕਾਰੀ ਮੰਗੀ, ਜੋ ਜਾਣਕਾਰੀ ਸਾਰੇ ਸੂਬਿਆਂ ਵੱਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਸੀ। ਉਸ ਅਨੁਸਾਰ ਦੇਸ਼ ਭਰ ਦੇ 1765 ਸਾਂਸਦਾਂ ਤੇ ਵਿਧਾਇਕਾਂ ਖਿਲਾਫ 3045 ਅਪਰਾਧਕ ਮਾਮਲੇ ਪੈਂਡਿੰਗ ਹਨ।