ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਆਪਣੇ ਮੁਲਾਜ਼ਮਾਂ ਲਈ ਸੋਸ਼ਲ ਮੀਡੀਆ ਇਸਤੇਮਾਲ ਦੀ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਨ੍ਹਾਂ ਗਾਈਡਲਾਈਨ ਵਿਚ ਬਲ ਦੇ ਮੁਲਾਜ਼ਮਾਂ ਤੋਂ ਵਿਵਾਦਗ੍ਰਸਤ ਜਾਂ ਸਿਆਸੀ ਮਾਮਲਿਆਂ ‘ਤੇ ਟਿੱਪਣੀ ਨਾ ਕਰਨ ਨੂੰ ਕਿਹਾ ਗਿਆ ਹੈ।
ਇਸ ਸਬੰਧੀ ਸੀਆਰਪੀਐੱਫ ਹੈੱਡਕੁਆਰਟਰ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ‘ਸਾਈਬਰ ਧੱਕੇਸ਼ਾਹੀ ਅਤੇ ਪ੍ਰੇਸ਼ਾਨੀ’ ਦੇ ਖਿਲਾਫ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਵਿਚ ਅਰਧ-ਸੈਨਿਕ ਬਲ ਦੇ ਮੁਲਾਜ਼ਮਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੋਈ ਵੀ ਟਿਪਣੀ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਨਿਰਦੇਸ਼ਾਂ ਵਿਚ ਸੰਵੇਦਨਸ਼ੀਲ ਮੰਤਰਾਲੇ ਜਾਂ ਸੰਗਠਨ ਵਿਚ ਕੰਮ ਕਰਨ ‘ਤੇ ਸਟੀਕ ਪੋਸਟਿੰਗ ਤੇ ਕੰਮ ਦੀ ਪ੍ਰਕਿਰਿਤੀ ਦਾ ਖੁਲਾਸਾ ਨਾ ਕਰਨ ਦੀ ਗੱਲ ਕਹੀ ਗਈ ਹੈ।
ਜਾਰੀ ਕੀਤੇ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਅਜਿਹਾ ਕੁਝ ਵੀ ਨਾ ਕਰੋ ਜੋ ਇੰਟਰਨੈਟ ਸੋਸ਼ਲ ਨੈਟਵਰਕਿੰਗ ‘ਤੇ ਸਰਕਾਰ ਜਾਂ ਖੁਦ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਏ। ਸਰਕਾਰ ਦੀਆਂ ਨੀਤੀਆਂ ‘ਤੇ ਗਲਤ ਟਿੱਪਣੀ ਨਾ ਕਰੋ ਜਾਂ ਕਿਸੇ ਜਨਤਕ ਮੰਚ ‘ਤੇ ਸਿਆਸੀ/ਧਾਰਮਿਕ ਬਿਆਨ ਨਾ ਦੇਣ। ਵਿਵਾਦਗ੍ਰਸਤ, ਸੰਵੇਦਨਸ਼ੀਲ ਜਾਂ ਸਿਆਸੀ ਮਾਮਲਿਆਂ ‘ਤੇ ਟਿੱਪਣੀ ਨਾ ਕਰਨ। ਸੁਰੱਖਿਆ ਬਲ ਦੇ ਮੁਲਾਜ਼ਮਾਂ ਨੂੰ ਗੁੱਸੇ, ਨਫਰਤ ਜਾਂ ਸ਼ਰਾਬ ਦੇ ਪ੍ਰਭਾਵ ਵਿਚ ਕੁਝ ਵੀ ਲਿਖਣ ਜਾਂ ਪੋਸਟ ਨਹੀਂ ਕਰਨਾ ਚਾਹੀਦਾ। ਅਣਪਛਾਤੇ ਵਿਅਕਤੀਆਂ ਤੋਂ ਮਿੱਤਰ ਬਣਾਉਣ, ਜੋੜਨ, ਅਨੁਸਰਨ ਕਰਨ ਜਾਂ ਅਪੀਲ ਸਵੀਕਾਰ ਕਰਨ ‘ਤੇ ਸਾਵਧਾਨੀ ਨਾਲ ਵਿਚਾਰ ਕਰਨ।
ਇਹ ਵੀ ਪੜ੍ਹੋ : ਦਿੱਲੀ-NCR ਸਣੇ ਉੱਤਰ ਭਾਰਤ ‘ਚ ਸੀਤ ਲਹਿਰ ਤੋਂ ਰਾਹਤ ! ਭਾਰੀ ਬਾਰਿਸ਼ ਪੈਣ ਦੇ ਆਸਾਰ, IMD ਵੱਲੋਂ ਅਲਰਟ ਜਾਰੀ
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿਚ ਸੀਆਰਪੀਐੱਫ ਨੇ ਬੀਤੇ ਹਫਤੇ ਦੋ ਪੰਨ੍ਹਿਆਂ ਦੇ ਨਿਰਦੇਸ਼ ਜਾਰੀ ਕੀਤੇ ਸਨ। ਸੀਆਰਪੀਐੱਫ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਸੀ ਜਦੋਂ ਇਹ ਦੇਖਿਆ ਗਿਆ ਸੀ ਕਿ ਬਲ ਦੇ ਜਵਾਨ ਆਪਣੀ ਵਿਅਕਤੀਗਤ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲੈ ਰਹੇ ਸਨ। ਕੁਝ ਸਾਲ ਪਹਿਲਾਂ ਬਲ ਵੱਲੋਂ ਇਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: