ਏਲਨ ਮਸਕ ਦੇ ਟਵਿੱਟਰ ਖਰੀਦਣ ਤੋਂ ਬਾਅਦ ਅੱਜ ਕ੍ਰਿਪਟੋ ਮਾਰਕੀਟ ਵਿਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਏਲਨ ਦੇ ਨਾਂ ਵਾਲੀ ਏਲਨ ਬਾਇਸ ਟਵਿੱਟਰ ਕ੍ਰਿਪਟੋ ਕਰੰਸੀ ਵਿਚ 10,500 ਫੀਸਦੀ ਦੀ ਤੇਜ਼ੀ ਦੇਖੀ ਗਈ। ਨਾਲ ਹੀ ਮੁੱਖ ਕ੍ਰਿਪਟੋ ਕਰੰਸੀ ਵਿਚੋਂ ਇੱਕ ਡਾਜਕਾਇਨ ਵਿਚ ਅੱਜ ਲਗਭਗ 24 ਫੀਸਦੀ ਦੀ ਤੇਜ਼ੀ ਦੇਖੀ ਜਾ ਰਹੀ ਹੈ।
ਕ੍ਰਿਪਟੋ ਕਰੰਸੀ ਬਿਟਕਾਇਨ ਵਿਚ ਅੱਜ 3 ਫੀਸਦੀ ਤੋਂ ਵੱਧ ਦੀ ਤੇਜ਼ੀ ਹੈ। ਇਸ ਤੋਂ ਇਲਾਵਾ ਏਲਨ GOAT ਕ੍ਰਿਪਟੋ ਕਰੰਸੀ ਵਿਚ 17 ਫੀਸਦੀ ਤੇ ਫਲੋਕੀ ਮਸਕ ਵਿਚ 10 ਫੀਸਦੀ ਤੋਂ ਵਧ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕ੍ਰਿਪਟੋਕਰੰਸੀ ਬਾਜ਼ਾਰ ਦੇ ਜਾਣਕਾਰ ਇਸ ਨੂੰ ਸਕੈਮ ਦੀ ਤਰ੍ਹਾਂ ਦੇਖ ਰਹੇ ਹਨ। ਏਲਨ ਬਾਇਸ ਟਵਿੱਟਰ ਕ੍ਰਿਪਟੋਕਰੰਸੀ ਦੀ ਅਧਿਕਾਰਕ ਵੈੱਬਸਾਈਟ ਸਕਿਓਰ ਨਹੀਂ ਹਨ ਤੇ ਨਾ ਹੀ ਇਸ ਨੂੰ ਬਣਾਉਣ ਵਾਲਿਆਂ ਦਾ ਪਤਾ ਹੈ। ਵੈੱਬਸਾਈਟ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਇਨ ਮੀਮ ਬਣਾਉਣ ਵਾਲੇ ਲੋਕਾਂ ਨੂੰ ਕਮਾਈ ਕਰਨ ਦਾ ਮੌਕਾ ਦੇਵੇਗਾ।
ਟਵਿੱਟਰ ਮਸਕ ਨੂੰ ਕ੍ਰਿਪਟੋਕਰੰਸੀ ਖਾਸ ਕਰਕੇ ਬਿਟਕਾਇਨ ਲਈ ਇਕ ਸੰਭਾਵਿਤ ਲਾਂਚਪੈਡ ਵੀ ਦਿੰਦਾ ਹੈ। ਕ੍ਰਿਪਟੋ ਮਾਰਕੀਟ ਪ੍ਰਤੀ ਮਸਕ ਦਾ ਜਨੂੰਨ ਜਗ ਜ਼ਾਹਿਰ ਹੈ। ਦੇਖਿਆ ਜਾਵੇ ਤਾਂ ਮਸਕ ਸਮੇਂ-ਸਮੇਂ ‘ਤੇ ਕ੍ਰਿਪਟੋਕਰੰਸੀ ਦੇ ਪੱਖ ਵਿਚ ਬੋਲਡ ਸਟੈਂਡ ਲੈਂਦੇ ਰਹੇ ਹਨ। ਉਨ੍ਹਾਂ ਦੀ ਕੰਪਨੀ ਟੇਸਲਾ ਆਪਣੀ ਬੇਲੈਂਸ ਸ਼ੀਟ ਵਿਚ ਬਿਟਕਾਇਨ ਰੱਖਦੀ ਹੈ ਅਤੇ ਉਨ੍ਹਾਂ ਨੇ ਕੁਝ ਸਮੇਂ ਲਈ ਬਿਟਕਾਇਨ ਨੂੰ ਪੇਮੈਂਟ ਲਈ ਸਵੀਕਾਰ ਵੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਟਵਿੱਟਰ ਦੀ ਪਹੁੰਚ ਅਤੇ ਇਥੇ ਯੂਜਰਸ ਦੀ ਡਾਇਵਰਸਿਟੀ ਨੂੰ ਦੇਖਦੇ ਹੋਏ ਮਸਕ ਇਸ ਨੂੰ ਸਰਕਾਰਾਂ ਦੇ ਕੰਟਰੋਲ ਤੋਂ ਦੂਰ ਗਲੋਬਲ ਕ੍ਰਿਪਟੋਕਰੰਸੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਸੁਪਨੇ ਸਾਕਾਰ ਕਰਨ ਲਈ ਅੰਤਿਮ ਮੰਚ ਵਜੋਂ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 10,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ, ਉਸਦਾ ਨਿੱਜੀ ਸਹਾਇਕ ਤੇ ਨੰਬਰਦਾਰ ਕਾਬੂ
ਸੇਂਸੈਕਸ ਤੇ ਨਿਫਟੀ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਬੜ੍ਹਤ ਨਾਲ ਕਾਰੋਬਾਰ ਕਰ ਰਹੇ ਹਨ। ਸੇਂਸੈਕਸ 600 ਪੁਆਇੰਟ ਤੋਂ ਵਧ ਦੀ ਬੜ੍ਹਤ ਦੇ ਨਾਲ 57300 ਦੇ ਨੇੜੇ ਤੇ ਨਿਫਟੀ ਲਗਭਗ 200 ਪੁਆਇੰਟ ਦੀ ਬੜ੍ਹਤ ਦੇ ਨਾਲ 17,180 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ।