ਦੁਨੀਆ ਵਿੱਚ ਇੱਕ ਅਜਿਹਾ ਪਿੰਡ ਹੈ, ਜਿਥੇ ਕੁੜੀਆਂ ‘ਤੇ ਜਦੋਂ ਜਵਾਨੀ ਆਉਂਦੀ ਹੈ ਤਾਂ ਉਹ ਮੁੰਡੇ ਬਣ ਜਾਂਦੀਆਂ ਹਨ। ਰਿਪੋਰਟ ਮੁਤਾਬਕ ਡੋਮਿਨਿਕਨ ਰਿਪਬਲਿਕ ਦੇਸ਼ ਵਿੱਚ ਲਾ ਸੇਲਿਨਾਸ ਨਾਂ ਦੇ ਪਿੰਡ ਦੀ ਇਹ ਕਹਾਣੀ ਹੈ, ਜੋ ਵਿਗਿਆਨੀਆਂ ਲਈ ਵੀ ਰਹੱਸ ਬਣਿਆ ਹੋਇਆ ਹੈ। ਇਥੇ ਦੀਆਂ ਕੁੜੀਆਂ ਦਾ ਇੱਕ ਖਾਸ ਉਮਰ ਮਗਰੋਂ ਜੈਂਡਰ ਬਦਲ ਜਾਂਦਾ ਹੈ।
ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇੱਥੇ ਵਿਗਿਆਨੀ ਲੜਕੀਆਂ ਨੂੰ ਕੁੜੀਆਂ ਦੇ ਮੁੰਡਾ ਬਣਨ ਨੂੰ ਲੈ ਕੇ ਦਹਾਕਿਆਂ ਤੋਂ ਖੋਜ ਕਰ ਰਹੇ ਹਨ। ਕੁੜੀਆਂ ਦੇ ਮੁੰਡੇ ਬਣਨ ਕਾਰਨ ਇੱਥੋਂ ਦੇ ਲੋਕ ਪਿੰਡ ਨੂੰ ਸਰਾਪਿਆ ਹੋਇਆ ਪਿੰਡ ਮੰਨਦੇ ਹਨ। ਵਿਗਿਆਨੀ ਵੀ ਅੱਜ ਤੱਕ ਇਸ ਰਹੱਸ ਦਾ ਪਤਾ ਨਹੀਂ ਲਗਾ ਸਕੇ ਹਨ।
ਰਿਪੋਰਟ ਮੁਤਾਬਕ ਇਸ ਪਿੰਡ ਵਿੱਚ 12 ਸਾਲ ਦੀ ਉਮਰ ਤੱਕ ਸਾਰੀਆਂ ਕੁੜੀਆਂ ਮੁੰਡਿਆਂ ਵਿੱਚ ਬਦਲ ਜਾਂਦੀਆਂ ਹਨ। ਅਜਿਹੇ ਬੱਚਿਆਂ ਨੂੰ ‘ਗਵੇਦੋਚੇ’ ਕਿਹਾ ਜਾਂਦਾ ਹੈ। ਸਥਾਨਕ ਭਾਸ਼ਾ ਵਿੱਚ ਇਸ ਸ਼ਬਦ ਦਾ ਅਰਥ ਕਿੰਨਰ ਹੁੰਦਾ ਹੈ। ਅਜਿਹੀਆਂ ਘਟਨਾਵਾਂ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਘਰ ਕੁੜੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹਾਲਾਤ ਇਹ ਬਣ ਗਏ ਹਨ ਕਿ ਜਦੋਂ ਇਸ ਪਿੰਡ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤਾਂ ਸੋਗ ਦੀ ਲਹਿਰ ਫੈਲ ਜਾਂਦੀ ਹੈ। ਇਨ੍ਹਾਂ ਅਜੀਬੋ-ਗਰੀਬ ਘਟਨਾਵਾਂ ਕਾਰਨ ਪਿੰਡ ਵਿੱਚ ਕੁੜੀਆਂ ਦੀ ਗਿਣਤੀ ਵੀ ਕਾਫੀ ਘੱਟ ਰਹੀ ਹੈ।
ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਇਸ ਪਿੰਡ ਦੀ ਜੌਨੀ ਨਾਂ ਦੀ ਕੁੜੀ ਨੇ ਕਿਹਾ, ”ਮੈਨੂੰ ਕੁੜੀਆਂ ਵਾਂਗ ਪਹਿਰਾਵਾ ਪਸੰਦ ਨਹੀਂ ਸੀ ਤੇ ਜਦੋਂ ਮੈਨੂੰ ਕੁੜੀਆਂ ਦੇ ਖਿਡੌਣੇ ਮਿਲੇ ਤਾਂ ਮੈਨੂੰ ਇਹ ਪਸੰਦ ਨਹੀਂ ਸੀ ਪਰ ਜਦੋਂ ਮੈਂ ਮੁੰਡਿਆਂ ਦੇ ਗਰੁੱਪ ਨੂੰ ਦੇਖਦਾ ਤਾਂ ਮੈਂ ਉਨ੍ਹਾਂ ਨਾਲ ਗੇਂਦ ਖੇਡਣ ਲਈ ਰੁਕ ਜਾਂਦਾ।’
ਰਿਪੋਰਟ ਮੁਤਾਬਕ ਇਸ ਪਿੰਡ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਭ ਦੇ ਪਿੱਛੇ ਕੋਈ ਨਾ ਕੋਈ ਜੈਨੇਟਿਕ ਬੀਮਾਰੀ ਹੈ। ਜਿਸ ਨੂੰ ‘ਸੂਡੋਹਰਮਾਫ੍ਰੋਡਾਈਟ’ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿੱਚ ਇੱਕ ਕੁੜੀ ਦੇ ਰੂਪ ਵਿੱਚ ਪੈਦਾ ਹੋਈ ਇੱਕ ਕੁੜੀ ਵਿੱਚ ਹੌਲੀ-ਹੌਲੀ ਮੁੰਡਿਆਂ ਦੇ ਅੰਗ ਬਣਨੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਵਧਦੀ ਉਮਰ ਦੇ ਨਾਲ ਆਵਾਜ਼ ਬਦਲਣ ਲੱਗਦੀ ਹੈ। ਆਵਾਜ਼ ਵਿੱਚ ਆਪਣੇ ਆਪ ਹੀ ਭਾਰੀਪਨ ਆ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਇੱਕ ਹੋਰ ਹਿੰਦੂ ਕੁੜੀ ਦਾ ਅਗਵਾ, ਧਰਮਪਰਿਵਰਤਨ ਮਗਰੋਂ ਵਿਆਹ, ਪਿਤਾ ਬੇਵੱਸ
ਕਈ ਖੋਜੀਆਂ ਨੇ ਇਸ ਬਿਮਾਰੀ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਰਿਪੋਰਟ ਮੁਤਾਬਕ ਇਹ ਪਿੰਡ ਸਮੁੰਦਰ ਦੇ ਕੰਢੇ ਵਸਿਆ ਹੋਇਆ ਹੈ ਅਤੇ ਪਿੰਡ ਦੀ ਆਬਾਦੀ 6 ਹਜ਼ਾਰ ਦੇ ਕਰੀਬ ਹੈ। ਅਜੀਬ ਰਹੱਸ ਕਾਰਨ ਇਹ ਪਿੰਡ ਦੁਨੀਆ ਭਰ ਦੇ ਖੋਜੀਆਂ ਲਈ ਖੋਜ ਦਾ ਵਿਸ਼ਾ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: