ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਸਮੱਗਲਰ 10 ਲੱਖ ਦਾ ਸੋਨਾ ਆਪਣੇ ਸਰੀਰ ਵਿਚ ਲੁਕਾ ਕੇ ਏਅਰਪੋਰਟ ‘ਤੇ ਪਹੁੰਚਿਆ ਸੀ। ਦੋਸ਼ੀ ਦੀ ਪਛਾਣ ਜਲੰਧਰ ਦੇ ਗੁਰਮੇਲ ਸਿੰਘ ਵਜੋਂ ਹੋਈ ਹੈ। ਫਿਲਹਾਲ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿਚ ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਸ ਨੇ ਸਾਰੇ ਸਕਿਓਰਿਟੀ ਚੈੱਕ, ਮੈਟਲ ਡਿਟੈਕਟਰ ਤੇ ਫਿਜ਼ੀਕਲ ਤਲਾਸ਼ੀ ਨੂੰ ਪਾਰ ਕਰ ਲਿਆ ਪਰ ਜਦੋਂ ਉਹ ਐਕਸ-ਰੇ ਤੋਂ ਲੰਘਿਆ ਤਾਂ ਕਸਟਮ ਨੂੰ ਉਸ ‘ਤੇ ਸ਼ੱਕ ਹੋ ਗਿਆ। ਉਸ ਦੇ ਸਰੀਰ ‘ਚ ਕੁਝ ਅਜੀਬ ਜਿਹਾ ਦਿਖਾਈ ਦਿੱਤਾ। ਇਸ ਦੇ ਬਾਅਦ ਗੁਰਮੇਲ ਨੂੰ ਹਿਰਾਸਤ ਵਿਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕੁਰੂਕਸ਼ੇਤਰ ‘ਚ ਮਿਲੇ ਵਿਸਫੋਟਕ ਨੂੰ ਲੈ ਕੇ ਵੱਡਾ ਖੁਲਾਸਾ, ਗੈਂਗਸਟਰ ਰਿੰਦਾ ਦਾ ਨਾਂ ਆਉਣ ਨਾਲ NIA ਹੋਈ ਸਰਗਰਮ
ਗੁਰਮੇਲ ਸਿੰਘ ਨੇ ਸੋਨੇ ਨੂੰ ਆਪਣੀ ਗੁਦਾ ਵਿਚ ਲੁਕਾ ਕੇ ਰੱਖਿਆ ਸੀ। ਉਸ ਨੇ ਸੋਨੇ ਦੀ ਪੇਸਟ ਬਣਾ ਕੇ ਰੱਖੀ ਹੋਈ ਸੀ ਤਾਂ ਕਿ ਕਿਸੇ ਵੀ ਏਅਰਪੋਰਟ ‘ਤੇ ਕੋਈ ਵੀ ਮੈਟਲ ਡਿਟੈਕਟਰ ਉਸ ਨੂੰ ਫੜ ਨਾ ਸਕੇ ਪਰ ਐਕਸਰੇ ਵਿਚ ਉਹ ਫੜਿਆ ਗਿਆ। ਦੋਸ਼ੀ ਨੇ ਸੋਨੇ ਦੀ ਪੇਸਟ ਨੂੰ ਕੈਪਸੂਲ ਵਿਚ ਲੁਕਾ ਕੇ ਆਪਣੀ ਗੁਦਾ ਵਿਚ ਪਾਇਆ ਹੋਇਆ ਸੀ ਜਿਸ ਦਾ ਭਾਰ 188 ਗ੍ਰਾਮ ਸੀ।
ਫੜੇ ਗਏ ਸੋਨੇ ਦੀ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤ ਲਗਭਗ 10 ਲੱਖ ਰੁਪਏ ਦੱਸੀ ਜਾ ਰਹੀ ਹੈ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਕਸਟਮ ਵਿਭਾਗ ਇਸ ਤੋਂ ਪਹਿਲਾਂ ਵੀ ਕੀਤੀ ਗਈ ਤਸਕਰੀ ਬਾਰੇ ਜਾਣਨਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: