ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇਕ ਤਸਕਰ ਨੂੰ ਕਾਬੂ ਕੀਤਾ ਹੈ। ਤਸਕਰ 36 ਲੱਖ ਰੁਪਏ ਦਾ ਸੋਨਾ ਸਰੀਰ ਵਿਚ ਲੁਕਾ ਕੇ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਫਿਲਹਾਲ ਉਸ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 06-07/09/22 ਨੂੰ ਰਾਤ ਦੀ ਸ਼ਿਫਟ ਦੌਰਾਨ, ਦੁਬਈ ਤੋਂ ਆ ਰਹੀ ਸਪਾਈਸ ਜੈੱਟ ਦੀ ਉਡਾਣ ਵਿੱਚ, ਪ੍ਰੋਫਾਈਲਿੰਗ ਦੇ ਅਧਾਰ ‘ਤੇ, ਏਆਈਯੂ ਸਟਾਫ ਵੱਲੋਂ ਇਕ ਵਿਅਕਤੀ ਨੂੰ ਰੋਕਿਆ ਗਿਆ। ਉਸ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਉਸਨੇ ਗੁਦਾ ਵਿੱਚ ਸੋਨੇ ਦੇ ਪੇਸਟ ਦੇ 2 ਕੈਪਸੂਲ ਛੁਪਾਏ ਹੋਏ ਸਨ।
ਉਕਤ ਵਿਅਕਤੀ ਨੇ ਸੋਨਾ ਆਪਣੇ ਗੁਦਾ ਵਿੱਚ ਛੁਪਾ ਲਿਆ ਸੀ। ਉਸ ਨੇ ਸੋਨੇ ਦੀ ਪੇਸਟ ਬਣਾਈ ਸੀ ਤਾਂ ਜੋ ਕਿਸੇ ਵੀ ਏਅਰਪੋਰਟ ‘ਤੇ ਕੋਈ ਵੀ ਮੈਟਲ ਡਿਟੈਕਟਰ ਉਸ ਨੂੰ ਫੜ ਨਾ ਸਕੇ ਪਰ ਉਹ ਫੜਿਆ ਗਿਆ। ਮੁਲਜ਼ਮ ਨੇ ਕੈਪਸੂਲ ਵਿੱਚ ਸੋਨੇ ਦੀ ਪੇਸਟ ਛੁਪਾ ਕੇ ਆਪਣੇ ਗੁਦਾ ਵਿੱਚ ਪਾ ਲਈ ਸੀ। ਜਿਸ ਵਿਚੋਂ ਇਕ ਕੈਪਸੂਲ ਦਾ ਦਾ ਕੁੱਲ ਵਜ਼ਨ 755 ਗ੍ਰਾਮ ਸੀ, ਤੇ ਦੂਜੇ ਕੈਪਸੂਲ ਦਾ ਵਜ਼ਨ 690 ਗ੍ਰਾਮ ਸੀ, ਜਿਸ ਦੀ ਕੀਮਤ 36 ਲੱਖ ਰੁਪਏ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: