ਪੰਜਾਬ ਸਟੇਟ ਸਾਈਬਰ ਸੈੱਲ ਨੇ ਇੰਟਰਨੈਸ਼ਨਲ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਟੇਟ ਸਾਈਬਰ ਸੈੱਲ ਦੀ ਟੀਮ ਨੇ ਦਿੱਲੀ ਵਿਚ ਦਬਿਸ਼ ਦੇ ਕੇ ਦੋ ਨਾਈਜੀਰੀਅਨ ਕਾਬੂ ਕੀਤੇ ਹਨ। ਇਹ ਦੋਵੇਂ ਦੋਸ਼ੀ ਸਰਕਾਰੀ ਅਧਿਕਾਰੀਆਂ ਦੀ ਡੀਪੀ ਵ੍ਹਟਸਐਪ ‘ਤੇ ਲਗਾ ਕੇ ਲੋਕਾਂ ਨੂੰ ਠੱਗ ਰਹੇ ਸਨ। ਦੋਸ਼ੀਆਂ ਤੋਂ 108ਜੀਬੀ ਦੇ ਲਗਭਗ ਡਾਟਾ ਵੀ ਰਿਕਵਰ ਕੀਤਾ ਗਿਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਲੱਗੇ ਵ੍ਹਟਸਐਪ ਤੋਂ ਪੰਜਾਬ ਦੇ ਕਈ ਡਿਪਟੀ ਕਮਿਸ਼ਨਰਾਂ ਤੇ ਸੀਨੀਅਰ ਅਧਿਕਾਰੀਆਂ ਨੂੰ ਮੈਸੇਜ ਭੇਜੇ ਗਏ ਸਨ। ਦੋਸ਼ੀਆਂ ਨੇ ਡੀਜੀਪੀ ਦੇ ਨਾਂ ‘ਤੇ ਪੈਸੇ ਵੀ ਮੰਗੇ ਪਰ ਮਾਮਲਾ ਭਾਵਰਾ ਦੇ ਧਿਆਨ ਵਿਚ ਆ ਗਿਆ। ਉੁਨ੍ਹਾਂ ਜਾਂਚ ਲਈ ਸਪੈਸ਼ਲ ਟੀਮ ਗਠਿਤ ਕੀਤੀ। ਹੁਣ ਦਿੱਲੀ ਤੋਂ ਦੋ ਨਾਈਜੀਰੀਅਨ ਫੜੇ ਗਏ ਹਨ। ਦੋਵਾਂ ਦੀ ਪਛਾਣ ਨਾਈਜੀਰੀਆ ਵਿਚ ਲਾਗੋਸ ਨਿਵਾਸੀ ਏਨੀਓਕ ਹਾਈਗਿਨਸ ਓਕਵੂਡਿਲੀ ਉਰਫ ਪੋਕਾ ਅਤੇ ਫ੍ਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਤਰਨਤਾਰਨ ਪੁਲਿਸ ਨੇ 48 ਘੰਟਿਆਂ ‘ਚ ਸੁਲਝਾਈ ਟੈਕਸੀ ਚਾਲਕ ਦੇ ਕਤਲ ਦੀ ਗੁੱਥੀ, ਦੋਸ਼ੀ ਗ੍ਰਿਫਤਾਰ
ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਦੋਵਾਂ ਦੋਸ਼ੀਆਂ ਤੋਂ ਡੈਪਿਟ ਕਾਰਡ, ਗੈਜੇਟਸ, ਮੋਬਾਈਲ ਫੋਨ, ਲੈਪਟਾਪ, ਤੇ 108ਜੀਬੀ ਡਾਟਾ ਰਿਕਵਰ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋਵੇਂ ਦੋਸ਼ੀਆਂ ਤੋਂ ਮਹਿੰਗੀਆਂ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਦੋਵਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਹਨ। ਦੋਵਾਂ ਨੂੰ ਮਹਿੰਗੇ ਗੈਜੇਟਸ ਇਸਤੇਮਾਲ ਕਰਨ ਦਾ ਸ਼ੌਕ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਹ ਗੈਂਗ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਵਿਚ ਵੀ ਇਸੇ ਤਰ੍ਹਾਂ ਫਰਾਡ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਜੰਮ-ਕਸ਼ਮੀਰ ਦੇ ਡੀਜੀਪੀ ਦੀ ਤਸਵੀਰ ਲੱਗੇ ਵ੍ਹਟਸਐਪ ਤੋਂ ਸੀਨੀਅਰ ਅਧਿਕਾਰੀਆਂ ਨੂੰ ਮੈਸੇਜ ਗਏ ਸਨ। ਇਥੇ ਵੀ ਡੀਜੀਪੀ ਦੇ ਨਾਂ ‘ਤੇ ਪੈਸੇ ਮੰਗੇ ਜਾ ਰਹੇ ਸਨ।