ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਕਾਂਗਰਸ ਨੂੰ ਸਿਰਫ 18 ਸੀਟਾਂ ‘ਤੇ ਹੀ ਸਬਰ ਕਰਨਾ ਪਿਆ। ਧੂਰੀ ਤੋਂ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਦੀ ਹਾਰ ਦੇ ਕੁਝ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਲੋਕਾਂ ਬਦਲਾਅ ਚਾਹੁੰਦੇ ਸਨ ਇਸੇ ਕਾਰਨ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੇ ਨਵੀਂ ਪਾਰਟੀ ਨੂੰ ਚੁਣਿਆ। ਜ਼ਰੂਰ ਉਨ੍ਹਾਂ ਨੇ ਕੁਝ ਨਾ ਕੁਝ ਮਹਿਸੂਸ ਕੀਤਾ ਹੋਇਆ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਇੱਕ ਦੂਜੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਸੀ ਤੇ ਆਮ ਆਦਮੀ ਪਾਰਟੀ ਦਾ ਸਭ ਤੋਂ ਪਲੱਸ ਪੁਆਇੰਟ ਇਹ ਸੀ ਕਿ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਧੜੇਬਾਜ਼ੀ ਨਹੀਂ ਸੀ। ਆਏ ਦਿਨ ਸਿੱਧੂ ਕੋਈ ਨਾ ਕੋਈ ਗਲਤ ਬਿਆਨ ਦੇ ਦਿੰਦੇ ਸਨ ਜਿਸ ਦਾ ਗਲਤ ਸੰਦੇਸ਼ ਲੋਕਾਂ ਨੂੰ ਜਾ ਰਿਹਾ ਸੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਸਿੱਧੂ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਅਸਲ ਵਿਚ ਸਾਰੇ ਹੀ ਵਿਧਾਇਕ ਤੇ ਮੰਤਰੀ ਜ਼ਿੰਮੇਵਾਰ ਹਨ। 2 ਬੰਦਿਆਂ ਨੂੰ ਦੋਸ਼ ਦੇਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸਮਾਂ ਰਹਿੰਦਿਆਂ ਇਨ੍ਹਾਂ ਸਾਰੀਆਂ ਚੀਜ਼ਾਂ ‘ਤੇ ਧਿਆਨ ਨਹੀਂ ਦਿੱਤਾ। ਸਾਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਅਸੀਂ ਇੰਨੇ ਵੱਡੇ ਫਰਕ ਨਾਲ ਕਿਉਂ ਹਾਰੇ ਹਾਂ। ਮੈਂ ਵੀ ਕਹਿੰਦਾ ਹੁੰਦਾ ਸੀ ਕਿ ਲੋਕ ਬਦਲਾਅ ਚਾਹੁੰਦੇ ਹਨ। ਮੈਂ ਆਪਣੇ ਹਲਕੇ ਵਿਚ ਬਦਲਾਅ ਲਿਆਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ। ਹਸਪਤਾਲਾਂ ਵਿਚ ਗਿਆ, ਮੰਤਰੀ ਸਾਹਿਬਾਨਾਂ ਨੂੰ ਹੋਣ ਵਾਲੇ ਗਲਤ ਕੰਮਾਂ ਬਾਰੇ ਚਿੱਠੀਆਂ ਵੀ ਲਿਖੀਆਂ। ਟੋਲ ਪਲਾਜ਼ਾ ਖਿਲਾਫ ਲੜਾਈ ਲਈ ਤੇ ਮੇਰੀ ਸਰਕਾਰ ਵਿਚ ਮੇਰੇ ਖਿਲਾਫ ਹੀ 7 ਪਰਚੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਆਖਿਰ ਵਿਚ ਉਨ੍ਹਾਂ ਨੇ ‘ਆਪ’ ਨੂੰ ਜਿੱਤ ਲਈ ਵਧਾਈ ਦਿੱਤੀ ਤੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਭਗਵੰਤ ਮਾਨ ਚੰਗਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਤਾਂ ਇੱਕ ਸਾਧਾਰਨ ਜਿਹਾ ਵਿਧਾਇਕ ਹਾਂ ਤੇ ਮੈਂ ਧੂਰੀ ਤੋਂ ਮੁੱਖ ਮੰਤਰੀ ਖਿਲਾਫ ਚੋਣ ਲੜਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ। ਗੋਲਡੀ ਨੇ ਕਿਹਾ ਕਿ ਆਮ ਵੱਲੋਂ ਖਟਕੜ ਕਲਾਂ ਵਿਖੇ ਸਹੁੰ ਚੁੱਕੇ ਜਾਣ ਦਾ ਕਦਮ ਬਹੁਤ ਹੀ ਚੰਗਾ ਹੈ। ਉਨ੍ਹਾਂ ਕਿਹਾ ਕਿ ਮੇਰੀ ਆਪ ਸਰਕਾਰ ਤੋਂ ਮੰਗ ਹੈ ਕਿ ਮੋਹਾਲੀ ਵਾਲੇ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖਿਆ ਜਾਵੇ।