ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਚੰਨੀ ਸਰਕਾਰ ‘ਤੇ ਹਮਲਾ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਡਿਪੀ ਸੀਐੱਮ. ਰੰਧਾਵਾ ‘ਤੇ ਸਾਜ਼ਿਸ਼ਾਂ ਰਚਨ ਦੇ ਦੋਸ਼ ਲਾਏ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਪਹਿਲੀ ਸਾਜ਼ਿਸ਼ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਖਿਲਾਫ ਰਚੀ ਸੀ। ਇਸ ਮਾਮਲੇ ਵਿੱਚ ਅਸੀਂ ਰਾਜਪਾਲ ਨੂੰ ਲਿਖ ਕੇ ਵੀ ਦਿੱਤਾ ਸੀ। ਅੱਜ ਤੱਕ ਸਰਕਾਰ ਨੇ ਉਸ ਨੂੰ ਖਾਰਿਜ ਨਹੀਂ ਕੀਤਾ।
ਅਕਾਲੀ ਆਗੂ ਨੇ ਕਿਹਾ ਕਿ ਅਸੀਂ ਜਿਸ ਔਰਤ ਦਾ ਨਾਂ ਲਿਆ ਸੀਕਿ ਉਸ ਔਰਤ ਨੂੰ ਗਵਾਹ ਬਣਾ ਕੇ ਪ੍ਰੈੱਸ ਕਾਨਫਰੰਸ ਕਰਵਾਈ ਜਾਵੇ ਤੇ ਫਿਰ 164 ਦੇ ਬਿਆਨ ਕਰਵਾਏ ਜਾਣਗੇ ਉਹ ਪ੍ਰੈੱਸ ਕਾਨਫਰੰਸ ਵੀ ਹੋਈ। ਸਾਡੇ ਇਨ੍ਹਾਂ ਦੋਸ਼ਾਂ ਨੂੰ ਸਰਕਾਰ ਨੇ ਖਾਰਿਜ ਨਹੀਂ ਕੀਤਾ।
ਚੀਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦਾ ਸਾਰਾ ਕੰਮ ਠੱਪ ਹੋ ਰਿਹਾ ਹੈ ਤਾਂ ਸੂਬਾ ਕਾਂਗਰਸ ਪ੍ਰਧਾਨ ਨੇ ਬਿਕਰਮ ਮਜੀਠੀਆ ਨੂੰ ਅੰਦਰ ਨਾ ਕਰਨ ‘ਤੇ ਮਰਨ ਵਰਤ ਦੀ ਧਮਕੀ ਦੇ ਦਿੱਤੀ। ਇਨ੍ਹਾਂ ਨੂੰ ਜਿਊਡੀਸ਼ਰੀ ਦੀ ਕੋਈ ਇੱਜ਼ਤ ਨਹੀਂ ਹੈ। ਅਫਸਰਾਂ ਨੂੰ ਗਲਤ ਕੰਮ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੇ ਅਫਸਰ ਗਲਤ ਗੰਮ ਕਰਨ ਤੋਂ ਮਨਾ ਕਰਦਾ ਹੈ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ ਹੈ। ਇਸੇ ਕਰਕੇ ਆਏ ਦਿਨ ਤਬਾਦਲੇ ਹੋ ਰਹੇ ਹਨ।
ਚੀਮਾ ਨੇ ਅੱਗੇ ਕਿਹਾ ਕਿ ਤੀਜੀ ਸਾਜ਼ਿਸ਼ ਚੰਡੀਗੜ੍ਹ ਤੋਂ ਹੈਲੀਕਾਪਟਰ ਭਰ ਕੇ ਦਿੱਲੀ ਗਿਆ, ਜਿਸ ਵਿੱਚ ਡੀਪਟੀ ਸੀਐੱਮ. ਰੰਧਾਵਾ, ਐੱਮਐੱਲ.ਏ. ਜੀਰਾ ਤੇ ਅਧਿਕਾਰੀ ਦਿੱਲੀ ਗਏ। ਉਨ੍ਹਾਂ ਕਿਹਾ ਇਹ ਬੱਸ ਇਹੀ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਸੁਖਬੀਰ ਬਾਦਲ ਜਾਂ ਮਜੀਠੀਆ ਨੂੰ ਅੰਦਰ ਪਾ ਦਿੱਤਾ ਜਾਵੇ।