ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਪਿੱਛੋਂ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਕਈ ਆਗੂਆਂ ਨੇ ਆਜ਼ਾਦ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਸਨ, ਉਨ੍ਹਾਂ ਵਿੱਚੋਂ ਇੱਕ ਦਮਨ ਥਿੰਦ ਬਾਜਵਾ ਨੇ ਚੋਣ ਕਮਿਸ਼ਨ ਤੋਂ ਆਪਣੇ ਕਾਗਜ਼ ਵਾਪਿਸ ਲੈ ਲਏ ਹਨ। ਉਸ ਨੇ ਕਾਂਗਰਸ ਵੱਲੋਂ ਟਿਕਟ ਕੱਟੇ ਜਾਣ ਪਿੱਛੋਂ ਸੁਨਾਮ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਸੀ।
ਕਾਂਗਰਸ ਨੇ ਦਮਨ ਬਾਜਵਾ ਦੀ ਟਿਕਟ ਕੱਟ ਕੇ ਜਸਵਿੰਦਰ ਧੀਮਾਨ ਨੂੰ ਦਿੱਤੀ ਸੀ, ਜਿਸ ਪਿੱਛੋਂ ਦਮਨ ਨੇ ਕਿਹਾ ਸੀ ਕਿ ਮੈਂ ਤਰਸ ਜਾਂ ਕਿਸੇ ਸਿਫਾਰਿਸ਼ ਕਰਕੇ ਇਥੇ ਨਹੀਂ ਪਹੁੰਚੀ, ਸਗੋਂ ਆਪਣੀ ਮਿਹਨਤ ਤੇ ਕੰਮ ਕਰਕੇ ਇਸ ਮੁਕਾਮ ਤੱਕ ਪਹੁੰਚੀ ਹਾਂ। ਕਾਂਗਰਸ ਮੇਰੇ ਤੋਂ ਇਹ ਟਿਕਟ ਕੋਈ ਖੋਹ ਨਹੀਂ ਸਕਦਾ। ਇਸ ਪਿੱਛੋਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਨੂੰ ਤਿਆਰ ਹੋ ਗਈ ਸੀ।
ਦਮਨ ਬਾਜਵਾ ਵੱਲੋਂ ਨਾਮਜ਼ਦਗੀ ਵਾਪਿਸ ਲਏ ਜਾਣ ਪਿੱਛੋਂ ਹੁਣ ਕਾਂਗਰਸ ਤੋਂ ਨਾਰਾਜ਼ ਬਾਗੀ ਹੋਏ ਉਮੀਦਵਾਰ 6 ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਖਿਲਾਫ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨਾਂ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਦਾ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਇਲਾਵਾ ਨਵਾਂਸ਼ਹਿਰ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਮੌਜੂਦਾ ਵਿਧਾਇਕ ਅੰਗਦ ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ, ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਦੇ ਭਰਾ ਨੇ ਆਪਣੇ ਭਰਾ ਹਰਪਿੰਦਰ ਸਿੰਘ ਨੂੰ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਭਦੌੜ ਤੋਂ ਆਪਮੀ ਪਤਨੀ ਮਨਜੀਤ ਕੌਰ ਅਤੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਇਸ ਵਾਰ ਆਪਣੇ ਪੁੱਤਰ ਜਸਵਿੰਦਰ ਨੂੰ ਟਿਕਟ ਦਿਵਾਈ ਅਤੇ ਹਲਕਾ ਵੀ ਬਦਲ ਕੇ ਸੁਨਾਮ ਤੋਂ ਆਪਣਾ ਫਾਰਮ ਭਰਵਾ ਲਿਆ ਹੈ।