ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਓਮਿਕਰੋਨ ਨੇ ਚੁਣੌਤੀ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਅੱਜ ਮੁੰਬਈ ਵਿਚ ਕੋਰੋਨਾ ਦੇ 2510 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ। ਧਾਰਾਵੀ ‘ਚ ਵੀ 17 ਕੋਰੋਨਾ ਪਾਜੀਟਿਵ ਮਰੀਜ਼ ਮਿਲੇ ਹਨ। ਦਿੱਲੀ ‘ਚ ਵੀ ਹਾਲਾਤ ਬੇਕਾਬੂ ਹੋ ਗਏ ਹਨ। ਇੱਕ ਦਿਨ ‘ਚ 923 ਮਾਮਲੇ ਸਾਹਮਣੇ ਆਏ ਹਨ। ਸੰਕਰਮਣ ਦਰ ਵੀ 1.29 ਫੀਸਦੀ ਦਰਜ ਕੀਤੀ ਗਈ ਹੈ। ਰਾਜਸਥਾਨ ‘ਚ ਵੀ 217 ਦਿਨ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਉਥੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 131 ਦਰਜ ਕੀਤਾ ਗਿਆ ਹੈ।
ਵਧਦੇ ਮਾਮਲਿਆਂ ‘ਤੇ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਸ ਇੰਝ ਹੀ ਵਧਦੇ ਰਹੇ ਤਾਂ ਸੰਕਰਮਣ ਦਰ 5 ਫੀਸਦੀ ਤੋਂ ਵਧ ਰਿਹਾ ਤਾਂ ਇਥੇ ਵੀ ਦਿੱਲੀ ਦੀ ਤਰ੍ਹਾਂ ਕੁਝ ਪਾਬੰਦੀਆਂ ਲੱਗ ਸਕਦੀਆਂ ਹਨ।
ਮੁੰਬਈ ਤੋਂ ਇਲਾਵਾ ਦਿੱਲੀ ‘ਚ ਵੀ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। 70 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਓਮਿਕਰੋਨ ਦੇ ਮਾਮਲੇ ‘ਚ ਦਿੱਲੀ ਸਭ ਤੋਂ ਅੱਗੇ ਹੈ। ਇਥੇ ਹੁਣ ਤਆਕ 236 ਮਰੀਜ਼ ਮਿਲ ਚੁੱਕੇ ਹਨ। ਰਾਜਧਾਨੀ ‘ਚ ਵੀ ਹੁਣ ਯੈਲੋ ਅਰਲਟ ਲਗਾਇਆ ਗਿਆ ਹੈ। ਇਸ ਅਲਰਟ ਦੀ ਵਜ੍ਹਾ ਨਾਲ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਹਨ ਤੇ ਰੈਸਟੋਰੈਂਟ ‘ਚ ਸਿਰਫ 50 ਫੀਸਦੀ ਸਮਰੱਥਾ ਦੇ ਨਾਲ ਲੋਕ ਜਾ ਸਕਦੇ ਹਨ। ਇਸ ਤੋਂ ਇਲਾਵਾ ਵਿਆਹਾਂ ‘ਚ ਵੀ ਮਹਿਮਾਨਾਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਗਿਆ ਹੈ ਤੇ ਮੈਟ੍ਰੋ ਟ੍ਰੈਵਲ ਦੌਰਾਨ ਸਖਤੀ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: