ਚੰਡੀਗੜ੍ਹ ਦੀਆਂ ਨਿਗਮ ਚੋਣਾਂ ਵਿੱਚ ਮੇਅਰ ਬਣਾਉਣ ਦੀ ਗੇਮ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈ। ਦਰਅਸਲ ਅੱਜ ਦਵਿੰਦਰ ਸਿੰਘ ਬਬਲਾ ਆਪਣੀ ਪਤਨੀ ਹਰਪ੍ਰੀਤ ਕੌਰ ਬਬਲਾ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਸੰਸਦ ਮੈਂਬਰ ਕਿਰਨ ਖੇਰ, ਭਾਜਪਾ ਪ੍ਰਧਾਨ ਅਰੁਣ ਸੂਦ ਤੇ ਸਾਬਕਾ ਭਾਜਪਾ ਪ੍ਰਧਾਨ ਸੰਜੇ ਟੰਡਨ ਵੀ ਮੌਜਦ ਸਨ।
ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੋਲ ਐੱਮ.ਪੀ. ਕਿਰਨ ਖੇਰ ਦਾ ਵੋਟ ਮਿਲਾ ਕੇ 14-14 ਵੋਟ ਹੋ ਗਏ ਹਨ। ਅਜਿਹੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਆਪਣਾ ਮੇਅਰ ਬਣਾ ਪਾਉਂਦੀ ਹੈ।
ਦੱਸ ਦੇਈਏ ਕਿ ਇਸ ਵਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ। ਉਥੇ ਹੀ ਭਾਜਪਾ ਦੂਜੇ ਨੰਬਰ ‘ਤੇ ਰਹੀ। ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੂੰ 35 ਵਿਚੋਂ 14 ਸੀਟਾਂ ਮਿਲੀਆਂ ਸਨ, ਜਦਕਿ ਭਾਜਪਾ ਕੋਲ 12 ਕੌਂਸਲਰ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਨਿਯਮ ਮੁਤਾਬਕ ਚੰਡੀਗੜ੍ਹ ਲੋਕ ਸਭਾ ਸੰਸਦ ਮੈਂਬਰ ਦਾ ਵੀ ਇੱਕ ਵੋਟ ਮੇਅਰ ਦੀ ਚੋਣ ਦੌਰਾਨ ਮੰਨਣਯੋਗ ਹੁੰਦਾ ਹੈ। ਇਸ ਲਈ ਕਿਰਨ ਖੇਰ ਦੀ ਵੋਟ ਵੀ ਭਾਜਪਾ ਵਿੱਚ ਸ਼ਾਮਲ ਕਰਕੇ 13 ਵੋਟਾਂ ਬਣਦੀਆਂ ਹਨ। ਹੁਣ ਦਵਿੰਦਰ ਬਬਲਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਅਰ ਬਣਾਉਣ ਲਈ ਦਾਅਵੇਦਾਰੀ ਠੋਕਣ ਲਈ BJP ਵੀ ਮਜ਼ਬੂਤ ਹੋ ਗਈ ਹੈ। ਚੰਡੀਗੜ੍ਹ ਵਿੱਚ ਮੇਅਰ ਸੱਤਾਧਾਰੀ ਭਾਜਪਾ ਦਾ ਬਣਦਾ ਹੈ ਜਾਂ ਆਮ ਆਦਮੀ ਪਾਰਟੀ ਦਾ ਇਹ ਤਾਂ ਹੁਣ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ।