ਆਪਣੀ ਭਾਰ ਨੂੰ ਹੈਰਾਨੀਜਨਕ ਤਰੀਕੇ ਨਾਲ ਘੱਟ ਕਰਨ ‘ਤੇ ਦਿੱਲੀ ਪੁਲਿਸ ਦੇ ਡੀਸੀਪੀ ਜੀਤੇਂਦਰ ਮਣੀ ਨੂੰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਸਨਮਾਨਿਤ ਕੀਤਾ ਹੈ। ਡੀਸੀਪੀ ਨੇ ਦਿੱਲੀ ਪੁਲਿਸ ਦੇ ਲਗਭਗ 90,000 ਜਵਾਨਾਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ। ਜੀਤੇਂਦਰ ਮਣੀ ਆਪਣੇ ਵਿਸ਼ਾਲ ਕੱਦ-ਕਾਠੀ ਲਈ ਪਛਾਣੇ ਜਾਂਦੇ ਰਹੇ ਹਨ ਪਰ ਹੁਣ ਸਲਿੱਮ ਬਾਡੀ ਨਾਲ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਹੈ।
ਸਿਰਫ 8 ਮਹੀਨਿਆਂ ਵਿਚ ਡੀਸੀਪੀ ਮਣੀ ਨੇ ਆਪਣੀ ਕਮਰ ਦਾ ਸਾਈਜ਼ 46 ਤੋਂ 36 ਕਰਕੇ ਦਿਖਾਇਆ। ਭਾਰ 130 ਕਿਲੋ ਤੋਂ 84 ਕਿਲੋ ਕੀਤਾ ਤੇ ਇਹ ਸਾਰਾ ਕੁਝ ਬਿਨਾਂ ਕਿਸੇ ਦਵਾਈ ਜਾਂ ਗੋਲੀ ਖਾਧੇ ਕੀਤਾ। ਹਾਈ ਸ਼ੂਗਰ, ਹਾਈ ਬੀਪੀ ਨੂੰ ਨਾਰਮਲ ਕਰ ਲਿਆ। ਕੋਲੈਸਟ੍ਰਾਲ ਲੈਵਲ 500 ਤੱਕ ਪਹੁੰਚ ਚੁੱਕਾ ਸੀ, ਉਸ ਨੂੰ 150 ‘ਤੇ ਲੈ ਆਏ। ਟ੍ਰਾਈਗਲਿਸਰਾਈਡ ਨੂੰ 490 ਤੋਂ 120 ‘ਤੇ ਲੈ ਆਏ। ਪਿਛਲੇ 8 ਮਹੀਨਿਆਂ ਤੋਂ ਉਹ ਬਿਨਾਂ ਰੋਟੀ-ਚਾਵਲ ਖਾਧੇ ਰਹਿ ਰਹੇ ਹਨ।
ਡੀਸੀਪੀ ਜੀਤੇਂਦਰ ਮਈ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਹਾਈ ਸ਼ੂਗਰ, ਬੀਪੀ ਤੇ ਹਾਈ ਕੋਲੈਸਟ੍ਰੋਲ ਦੀ ਪ੍ਰਾਬਲਮ ਹੋ ਚੁੱਕੀ ਸੀ। ਡਾਕਟਰਾਂ ਨੇ ਦਵਾਈਆਂ ਲਿਖਣ ਦੇ ਨਾਲ ਗੰਭੀਰ ਬੀਮਾਰੀਆਂ ਦਾ ਖਤਰਾ ਦੱਸਿਆ। ਇਸ ਤੋਂ ਪਹਿਲਾਂ ਵੀ ਉਹ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਨਾ ਜੂਝ ਰਹੇ ਸਨ। ਇਸ ਲਈ ਉਨ੍ਹਾਂ ਨੇ ਮੁਸ਼ਕਲ ਸੰਕਲਪ ਨਾਲ ਕੁਝ ਕਰਕੇ ਦਿਖਾਉਣਾ ਚਾਹਿਆ। ਰੋਜ਼ ਲਗਭਗ 15,000 ਤੋਂ ਵਧ ਕਦਮ ਚੱਲੇ। ਹਰੇਕ ਮਹੀਨੇ 4.5 ਲੱਖ ਕਦਮ ਦਾ ਟੀਚਾ ਹਾਸਲ ਕੀਤਾ। ਪਿਛਲੇ 8 ਮਹੀਨੇ ਵਿਚ ਉਹ 32 ਲੱਖ ਤੋਂ ਵਧ ਕਦਮ ਚੱਲੇ। ਖਾਨ-ਪੀਣ ‘ਤੇ ਵੀ ਕੰਟਰੋਲ ਕੀਤਾ। ਇਨ੍ਹਾਂ ਸਭ ਦੀ ਬਦੌਲਤ ਉਨ੍ਹਾਂ ਨੇ ਆਪਣਾ ਭਾਰ ਲਗਭਗ 45 ਕਿਲੋ ਭਾਰ ਘੱਟ ਕਰ ਲਿਆ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ : ਸਾਬਕਾ CM ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਵੱਡਾ ਹਾਦਸਾ, 7 ਲੋਕਾਂ ਦੀ ਮੌਤ
ਡੀਸੀਪੀ ਮਈ ਨੇ ਦੱਸਿਆ ਕਿ ਮੇਰੀ ਸਿਹਤ ਵਿਚ ਸੁਧਾਰ ਨੂੰ ਦੇਖ ਕੇ ਸੀਪੀ ਸਰ ਨੇ ਮੇਰੀ ਕਾਫੀ ਪ੍ਰਸ਼ੰਸਾ ਕੀਤੀ ਸਗੋਂ ਵੱਡੇ ਮੰਚ ਤੋਂ ਮੈਨੂੰ ਆਪਣੇ ਸਰਵਉਤਮ ਸਿਹਤ ਸੁਧਾਰ ਦੇ ਸੰਕਲਪ ਤੇ ਉਸ ਨੂੰ ਮੂਰਤ ਰੂਪ ਦੇਣ ਦੀ ਕੋਸ਼ਿਸ਼ ‘ਤੇ ਸਨਮਾਨਿਤ ਵੀ ਕੀਤਾ। ਇਸ ਸਮਾਰੋਹ ਵਿਚ ਦਿੱਲੀ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਸ਼ਾਮਲ ਸਨ। ਮੇਰੀ ਕਮਰ ਦਾ ਸਾਈਜ਼ ਘੱਟ ਕੇ 46 ਤੋਂ 34 ਹੋ ਗਿਆ। ਦੁਬਾਰਾ ਤੋਂ ਪੁਲਿਸ ਯੂਨੀਫਾਰਮ ਤੇ ਹੋਰ ਕੱਪੜੇ ਆਪਣੀ ਸਾਈਜ਼ ਦੇ ਖਰੀਦਣੇ ਪਏ। ਮੇਰਾ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਸੰਦੇਸ਼ ਹੈ, ਪਾਜੀਟਿਵ ਰਹੋ, ਪਰਹੇਜ਼ ਰੱਖੋ ਖੂਬ ਪੈਦਲ ਚੱਲੋ।
ਵੀਡੀਓ ਲਈ ਕਲਿੱਕ ਕਰੋ -: