ਪੱਛਮੀ ਬੰਗਾਲ ਦੇ ਇਕ ਸਰਕਾਰੀ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡਾਕਟਰਾਂ ਨੇ ਇਕ ਨਵਜੰਮੇ ਬੱਚੇ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਦੋਂ ਕਿ ਉਹ ਜਿਊਂਦਾ ਸੀ। ਉਸ ਨੂੰ ਦਫਨਾਉਣ ਦੀ ਤਿਆਰੀ ਹੋ ਰਹੀ ਸੀ ਉਦੋਂ ਪਤਾ ਲੱਗਾ ਕਿ ਬੱਚੇ ਦੀ ਸਾਹ ਚੱਲ ਰਹੇ ਹਨ। ਘਟਨਾ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਸਰਕਾਰੀ ਸੁਪਰ ਸਪੈਸ਼ਿਲਟੀ ਹਸਪਤਾਲ ਦੀ ਹੈ।
ਜਾਣਕਾਰੀ ਮੁਤਾਬਕ ਜਣੇਪਾ ਦਰਦ ਦੇ ਬਾਅਦ ਮੋਨਾਲਿਸਾ ਖਾਤੂਨ ਨਾਂ ਦੀ ਮਹਿਲਾ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਸ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਡਾਕਟਰਾਂ ਨੇ ਕਿਹਾ ਕਿ ਉਹ ਪ੍ਰੀਮੈਚਿਊਰ ਹੈ। ਇਸ ਦੇ ਬਾਅਦ ਤਿੰਨ ਘੰਟੇ ਬਾਅਦ ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਮੌਤ ਹੋ ਗਈ ਹੈ।
ਪਰਿਵਾਰ ਦੇ ਲੋਕ ਜਦੋਂ ਦਫਨਾਉਣ ਲਈ ਗਏ ਤਾਂ ਪਤਾ ਲੱਗਾ ਕਿ ਉਸ ਦੀ ਸਾਹ ਚੱਲ ਰਹੀ ਹੈ। ਉਹ ਤੁਰੰਤ ਫਿਰ ਤੋਂ ਬੱਚੇ ਨੂੰ ਲੈ ਕੇ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚੇ ਪਰ ਥੋੜ੍ਹੀ ਦੇਰ ਬਾਅਦ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਬੱਚੇ ਦਾ ਇਲਾਜ ਕੀਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਬੱਚੀ ਦੀ ਮੌਤ ਨਹੀਂ ਹੋਈ ਸਗੋਂ ਹੱਤਿਆ ਕੀਤੀ ਗਈ ਹੈ। ਹਸਪਤਾਲ ਦੀ ਲਾਪ੍ਰਵਾਹੀ ਦੇ ਚੱਲਦਿਆਂ ਉਸ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ : ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ DGP ਗੌਰਵ ਯਾਦਵ, ਵਿਸਾਖੀ ਮੇਲੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਦੁਖੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚੇ ਨੂੰ ਜਦੋਂ ਵਾਪਸ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਇਲਾਜ ਆਈਸੀਯੂ ਵਾਰਡ ਵਿਚ ਸ਼ੁਰੂ ਕੀਤਾ ਗਿਆ। ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਪੀੜਤ ਪਰਿਵਾਰ ਦੇ ਪਿੰਡ ਦੇ ਲੋਕਾਂ ਵਿਚ ਰੋਸ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਨੂੰ ਕਈ ਘੰਟੇ ਤੱਕ ਅਟੈਂਡ ਨਹੀਂ ਕੀਤਾ ਗਿਆ ਜਿਸ ਦੀ ਵਜ੍ਹਾ ਨਾਲ ਉਸ ਦੀ ਹਾਲਤ ਵਿਗੜ ਗਈ।
ਵੀਡੀਓ ਲਈ ਕਲਿੱਕ ਕਰੋ -: