ਹਰੇਕ ਸਾਲ ਰੋਜ਼ੀ ਰੋਟੀ ਲਈ ਜਾਂ ਸੁਨਹਿਰੀ ਭਵਿੱਖ ਵਾਸਤੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਫਿਰ ਹੋਰਨਾਂ ਦੇਸ਼ਾਂ ਵਿਚ ਜਾਂਦੇ ਹਨ। ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪਰ ਕਈ ਵਾਰ ਉਨ੍ਹਾਂ ਨਾਲ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਦੀ ਕਲਪਨਾ ਵੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਨਹੀਂ ਕੀਤੀ ਹੁੰਦੀ।
ਅਜਿਹੀ ਹੀ ਇਕ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅੰਕੁਸ਼ ਮਾਣਕਟਾਲਾ ਪੁੱਤਰ ਆਤਮਾ ਰਾਮ ਵਾਸੀ ਮੰਡੀ ਗੁਰੂਹਰਸਹਾਏ ਵਜੋਂ ਹੋਈ ਹੈ। ਅੰਕੁਸ਼ ਦੀ ਉਮਰ 27 ਸਾਲ ਦੀ ਅਤੇ ਅਜੇ 2 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਚੀਨ, ਉੱਤਰ ਕੋਰੀਆ, ਈਰਾਨ ਤੇ ਰੂਸ ਦੇ ਨਾਗਰਿਕ ਅਮਰੀਕਾ ‘ਚ ਨਹੀਂ ਖਰੀਦ ਸਕਣਗੇ ਜ਼ਮੀਨ, ਬਿਲ ਪਾਸ
ਮਿਲੀ ਜਾਣਕਾਰੀ ਮੁਤਾਬਕ ਅੰਕੁਸ਼ ਕਾਫੀ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਤੇ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਦੀ ਮੌਤ ਦੀ ਦੁਖਦਾਈ ਖਬਰ ਪਰਿਵਾਰ ਵਾਲਿਆਂ ਨੂੰ ਮਿਲੀ। ਇਸ ਬੇਵਕਤੀ ਮੌਤ ਨਾਲ ਅੰਕੁਸ਼ ਦੇ ਪਰਿਵਾਰ ਵਾਲੇ ਪੂਰੀ ਤਰ੍ਹਾਂ ਤੋਂ ਟੁੱਟ ਗਏ ਹਨ ਤੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਅੰਕੁਸ਼ ਆਪਣੇ ਪਿੱਛੇ ਪਤਨੀ, ਮਾਂ-ਬਾਪ ਤੇ ਭਰਾ ਨੂੰ ਛੱਡ ਗਿਆ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -: