ਕਤਰ ਵਿਚ ਆਯੋਜਿਤ ਫੀਫਾ ਵਰਲਡ ਕੱਪ ਕਵਰ ਕਰਨ ਗਏ ਅਮਰੀਕੀ ਪੱਤਰਕਾਰ ਗ੍ਰਾਂਟ ਵਾਹਲ ਦੀ ਮੌਤ ਹੋ ਗਈ ਹੈ। LGBTQ ਭਾਈਚਾਰੇ ਦੇ ਸਮਰਥਨ ਵਿਚ ਰੇਨਬੋ ਯਾਨੀ ਸਤਰੰਗੀ ਟੀ-ਸ਼ਰਟ ਪਹਿਨਣ ਦੀ ਵਜ੍ਹਾ ਨਾਲ ਮੇਜ਼ਬਾਨ ਦੇਸ਼ ਕਤਰ ਵਿਚ ਹਿਰਾਸਤ ਵਿਚ ਲਏ ਜਾਣ ਦੇ ਕੁਝ ਦਿਨਾਂ ਬਾਅਦ ਪੱਤਰਕਾਰ ਗ੍ਰਾਂਟ ਵਾਹਨ ਦਾ ਅਰਜਨਟੀਨਾ ਬਨਾਮ ਨੀਦਰਲੈਂਡ ਫੁੱਟਬਾਲ ਵਿਸ਼ਵ ਕੱਪ ਮੈਚ ਨੂੰ ਕਵਰ ਕਰਨ ਦੌਰਾਨ ਦੇਹਾਂਤ ਹੋ ਗਿਆ।
ਅਮਰੀਕੀ ਪੱਤਰਕਾਰ ਗ੍ਰਾਂਟ 48 ਸਾਲ ਦੇ ਸਨ ਅਤੇ ਉਹ ਸ਼ੁੱਕਰਵਾਰ ਨੂੰ ਲੁਸੈਲ ਆਈਕੋਨਿਕ ਸਟੇਡੀਅਮ ਵਿਚ ਅਰਜਨਟੀਨਾ ਅਤੇ ਨੀਦਰਲੈਂਡ ਵਿਚ ਕੁਆਰਟਰ ਫਾਈਨਲ ਮੈਚ ਕਵਰ ਕਰਦੇ ਸਮੇਂ ਡਿੱਗ ਪਏ ਤੇ ਉਨ੍ਹਾਂ ਦੀ ਮੌਤ ਹੋ ਗਈ। ਪਿਛਲੇ ਮਹੀਨੇ ਜਦੋਂ ਗ੍ਰਾਂਟ ਨੇ LGBTQ ਭਾਈਚਾਰੇ ਦੇ ਸਮਰਥਨ ਵਿਚ ਸਤਰੰਗੀ ਟੀ-ਸ਼ਰਟ ਪਹਿਨ ਕੇ ਫੁੱਟਬਾਲ ਵਿਸ਼ਵਕਪ ਸਟੇਡੀਅਮ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੂੰ ਕੁਝ ਸਮੇਂ ਲਈ ਹਿਰਾਸਤ ਵਿਚ ਲਿਆ ਗਿਆ ਸੀ। ਦੱਸ ਦੇਈਏ ਕਿ ਕਤਲ ਵਿਚ ਸਮਲਿੰਗੀ ਸਬੰਧ ਗੈਰ-ਕਾਨੂੰਨੀ ਹਨ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ
ਸਪੋਰਟਸ ਇਲਸਟ੍ਰੇਟੇਡ ਦੇ ਸਾਬਕਾ ਪੱਤਰਕਾਰ ਗ੍ਰਾਂਟ ਵਾਹਲ ਨੇ ਕਿਹਾ ਸੀ ਕਿ ਵਿਸ਼ਵ ਕੱਪ ਮੈਚ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਲ ਰੇਯਾਨ ਦੇ ਅਹਿਮਦ ਬਿਨ ਅਲੀ ਸਟੇਡੀਅਮ ਵਿਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਉਨ੍ਹਾਂ ਨੇ ਸਤਰੰਗੀ ਟੀ-ਸ਼ਰਟ ਉਤਾਰਨ ਲਈ ਕਿਹਾ ਸੀ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਘਟਨਾ ਬਾਰੇ ਟਵੀਟ ਕੀਤਾ ਤਾਂ ਉਨ੍ਹਾਂ ਦਾ ਫੋਨ ਖੋਹ ਲਿਆ ਗਿਆ। ਦੂਜੇ ਪਾਸੇ ਗ੍ਰਾਂਟ ਦੇ ਭਰਾ ਨੇ ਮੌਤ ਦੀ ਸ਼ੰਕਾ ਦੱਸੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਗ੍ਰਾਂਟ ਵਾਹਨ ਦਾ ਕਤਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: