ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਪਿਛਲੇ 24 ਘੰਟੇ ਦੌਰਾਨ ਆਈ ਗਿਰਾਵਟ ਨਾਲ ਇਸ ਦੇ ਰੇਟ ਇਕ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਡੀਜ਼ਲ ਦੀਆਂ ਖੁਦਰਾ ਕੀਮਤਾਂ ‘ਤੇ ਦਿਖਿਆ ਹੈ। ਅੱਜ ਯੂਪੀ ਦੇ ਕੁਝ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਮਹਿੰਗਾ ਹੋਇਆ ਤਾਂ ਕਈ ਥਾਵਾਂ ਇਸ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਦਿੱਲੀ ਮੁੰਬਈ ਵਰਗੇ ਦੇਸ਼ ਦੇ ਚਾਰੋਂ ਮਹਾਨਗਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਦਿੱਲੀ ਵਿਚ ਪੈਟਰੋਲ 42 ਪੈਸੇ ਸਸਤਾ ਹੋ ਕੇ 96.58 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 39 ਪੈਸੇ ਡਿੱਗ ਕੇ 89.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲਖਨਊ ਵਿਚ ਪੈਟਰੋਲ 13 ਪੈਸੇ ਵਧ ਕੇ 96.57 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਜਦੋਂ ਕਿ ਡੀਜ਼ਲ 12 ਪੈਸੇ ਚੜ੍ਹ ਕੇ 89.76 ਰੁਪਏ ਲੀਟਰ ਹੋ ਗਿਆ।ਹਰਿਆਣਾ ਦੇ ਗੁਰੂਗ੍ਰਾਮ ਵਿਚ ਵੀ ਅੱਜ ਪੈਟਰੋਲ 8 ਪੈਸੇ ਮਹਿੰਗਾ ਹੋ ਕੇ 96.85 ਰੁਪਏ ਲੀਟਰ ਪਹੁੰਚ ਗਿਆ ਜਦੋਂ ਕਿ ਡੀਜ਼ਲ 8 ਪੈਸੇ ਚੜ੍ਹ ਕੇ 89.73 ਲੀਟਰ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਕਰਜ਼ਾ ਉਤਾਰਨ ਲਈ 4 ਲੱਖ ‘ਚ ਬੱਚਾ ਵੇਚਣ ਵਾਲੀ ਮਾਂ ਨੂੰ ਨਾਭਾ ਪੁਲਿਸ ਨੇ ਕੀਤਾ ਗ੍ਰਿਫਤਾਰ
ਜੇਕਰ ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿਚ ਇਸ ਦੀਆਂ ਕੀਮਤਾਂ ਵਿਚ 3 ਡਾਲਰ ਦੀ ਗਿਰਾਵਟ ਦਿਖ ਰਹੀ ਹੈ ਅਤੇ ਬ੍ਰੇਂਟ ਕਰੂਡ ਦਾ ਭਾਅ 76 ਡਾਲਰ ਦੇ ਆਸ-ਪਾਸ ਪਹੁੰਚ ਗਿਆ ਹੈ। ਬ੍ਰੇਂਟ ਕਰੂਡ ਅੱਜ ਸਵੇਰੇ 2 ਡਾਲਰ ਤੋਂ ਵਧ ਕੇ ਟੁੱਟ ਕੇ 76.15 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ। ਇਹ ਬ੍ਰੇਂਟ ਕਰੂਟ ਦਾ ਇਕ ਸਾਲ ਦਾ ਹੇਠਲਾ ਪੱਧਰ ਹੈ। ਡਬਲਯੂਟੀਆਈ ਦਾ ਰੇਟ ਵੀ ਅੱਜ ਲਗਭਗ 3 ਡਾਲਰ ਦੀ ਗਿਰਾਵਟ ਨਾਲ 72.03 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: