ਬੀਤੀ 15 ਫਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਉਨ੍ਹਾਂ ਨਾਲ ਸਨ। ਅੱਜ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਈ ਰਾਜ਼ ਖੋਲ੍ਹੇ ਹਨ। ਰੀਨਾ ਰਾਏ ਨੇ ਲਿਖਿਆ ਕਿ ਮੈਂ ਵੈਲੇਨਟਾਈਨ ਡੇ ਮਨਾਉਣ ਲਈ ਭਾਰਤ ਆਈ ਸੀ ਪਰ ਇੱਕ ਕਾਰ ਦੁਰਘਟਨਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਆਪਣਾ ਪਿਆਰ ਗੁਆ ਬੈਠੀ। ਹਸਪਤਾਲ ਵਿੱਚ ਸਭ ਖਤਮ ਹੋ ਗਿਆ ਅਤੇ ਮੈਂ ਟੁੱਟ ਕੇ ਘਰ ਵਾਪਸ ਆ ਗਈ।
ਉਨ੍ਹਾਂ ਲਿਖਿਆ ਕਿ 2018 ਵਿੱਚ ਸਾਡੀ ਦੋਸਤੀ ‘ਰੰਗ ਪੰਜਾਬ ਦੇ’ ਸੈੱਟ ‘ਤੇ ਹੋਈ। ਮੈਨੂੰ ਦੀਪ ਨਾਲ ਪਿਆਰ ਹੋ ਗਿਆ। ਦੀਪ ਸਭ ਤੋਂ ਵੱਧ ਪਿਆਰ ਕਰਨ ਵਾਲਾ, ਦਿਆਲੂ ਅਤੇ ਨਿਰਸਵਾਰਥ ਵਿਅਕਤੀ ਸੀ ਜਿਸ ਨੂੰ ਮੈਂ ਕਦੇ ਮਿਲੀ ਸੀ। ਜ਼ਿੰਦਗੀ ਲਈ ਉਸ ਦਾ ਜਨੂੰਨ ਛੂਹਣ ਵਾਲਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਐਤਵਾਰ, ਮੈਂ ਕੁਝ ਪ੍ਰੋਜੈਕਟ ਸ਼ੁਰੂ ਕਰਨ ਅਤੇ ਵੈਲੇਨਟਾਈਨ ਡੇਅ ਨੂੰ ਦੀਪ ਨਾਲ ਮਨਾਉਣ ਲਈ ਦਿੱਲੀ ਗਈ ਸੀ । ਅਗਲੇ ਦਿਨ ਅਸੀਂ ਬਾਹਰ ਜਾਣ ਦਾ ਫੈਸਲਾ ਕੀਤਾ ਸੀ। ਆਪਣੇ ਘਰ ਮੁੰਬਈ ਜਾਣ ਤੋਂ ਪਹਿਲਾਂ ਪੰਜਾਬ ਜਾਣ ਲਈ ਅਸੀਂ ਆਪਣਾ ਸਮਾਨ ਪੈਕ ਕੀਤਾ। ਅਸੀਂ ਸਕਾਰਪੀਓ ਵਿਚ ਬਾਹਰ ਨਿਕਲ ਪਏ। ਦੀਪ ਅਤੇ ਮੈਂ ਕੁਝ ਦੇਰ ਲਈ ਗੱਲਬਾਤ ਕੀਤੀ ਅਤੇ ਕੁਝ ਦੇਰ ਬਾਅਦ ਮੈਨੂੰ ਝਪਕੀ ਆ ਗਈ ਤੇ ਮੈਂ ਸੌਂ ਗਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਕੁਝ ਦੇਰ ਬਾਅਦ ਸਭ ਕੁਝ ਬਦਲ ਗਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਿਆ ਕਿ ਦੀਪ ਹਿੱਲ ਨਹੀਂ ਰਿਹਾ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਸ ਨੂੰ ਮਦਦ ਕਰਨ ਦੀ ਤਾਕਤ ਦੇਣ ਲਈ ਕਿਹਾ। ਮੈਂ ਚੀਕਦੀ ਰਿਹਾ ਦੀਪ ਜਾਗੋ। ਮੈਂ ਦੇਖਿਆ ਕਿ ਦੀਪ ਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਖੂਨ ਨਾਲ ਭਰਿਆ ਹੋਇਆ ਸੀ। ਮੈਂ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਕ ਰਾਹਗੀਰ ਆਇਆ ਅਤੇ ਉਸ ਨੇ ਮੈਨੂੰ ਬਾਹਰ ਖਿੱਚ ਲਿਆ। ਮੈਂ ਦੀਪ ਦੀ ਮਦਦ ਲਈ ਉਥੇ ਮੌਜੂਦ ਲੋਕਾਂ ਨੂੰ ਕਿਹਾ। ਉਹ ਉਹ ਅਗਲੀ ਸੀਟ ‘ਤੇ ਫਸਿਆ ਹੋਇਆ ਸੀ ਅਤੇ ਕਾਰ ਦੇ ਕੈਬਿਨ ਦੇ ਆਲੇ-ਦੁਆਲੇ ਕੁਚਲਿਆ ਗਿਆ ਸੀ ਤੇ ਆਖਿਰਕਾਰ ਉਹ ਦੀਪ ਨੂੰ ਸਕਾਰਪੀਓਂ ਵਿਚੋਂ ਬਾਹਰ ਕੱਢਣ ਵਿਚ ਸਫਲ ਹੋ ਗਏ ਤੇ ਸਾਨੂੰ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਮੈਨੂੰ ਦੱਸਿਆ ਗਿਆ ਕਿ ਦੀਪ ਠੀਕ ਹੈ।
ਬਾਅਦ ਵਿਚ ਮੈਨੂੰ ਮੈਨੂੰ ਹੋਰ ਟੈਸਟ ਕਰਵਾਉਣ ਲਈ ਦਿੱਲੀ ਦੇ ਨੈਸ਼ਨਲ ਹਾਰਟ ਇੰਸਟੀਚਿਊਟ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਥੇ ਮੈਨੂੰ ਦੱਸਿਆ ਗਿਆ ਕਿ ਦੀਪ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੀਪ ਦੀ ਮੌਤ ਨਾਲ ਮੈਂ ਟੁੱਟ ਚੁੱਕੀ ਹਾਂ ਤੇ ਸਦਮੇ ਵਿਚ ਹਾਂ।