ਅਰੁਣਾਚਲ ਪ੍ਰਦੇਸ਼ ਵਿਚ ਭਾਰਤ-ਚੀਨ ਵਿਚ ਝੜਪ ਦੇ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲੀ ਵਾਰ ਸੂਬੇ ਦੇ ਦੌਰੇ ‘ਤੇ ਹਨ। ਇਥੇ ਸਿਯਾਂਗ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਯੁੱਧ ਨਹੀਂ ਚਾਹੁੰਦਾ ਪਰ ਜੇਕਰ ਸਾਡੇ ‘ਤੇ ਯੁੱਧ ਥੋਪਿਆ ਜਾਂਦਾ ਹੈ ਤਾਂ ਅਸੀਂ ਹਰ ਚੁਣੌਤੀ ਤੇ ਹਰ ਹਾਲਾਤ ਨਾਲ ਨਿਪਟਣ ਲਈ ਤਿਆਰ ਹੈ। ਇਹ ਉਥੇ ਸੀਮਾ ਸੜਕ ਸੰਗਠਨ ਵੱਲੋਂ ਬਣਾਏ ਸਿਓਮ ਪੁਲ ਦਾ ਉਦਘਾਟਨ ਕਰਨ ਪਹੁੰਚੇ ਸਨ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਕਦੇ ਵੀ ਯੁੱਧ ਨੂੰ ਬੜ੍ਹਾਵਾ ਨਹੀਂ ਦਿੰਦਾ ਹੈ। ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤਾਨਾ ਸਬੰਧ ਬਣਾਉਣਾ ਚਾਹੁੰਦੇ ਹਾਂ। ਇਹ ਸਾਨੂੰ ਭਗਵਾਨ ਰਾਮ ਅਤੇ ਬੁੱਧ ਤੋਂ ਵਿਰਾਸਤ ਵਿੱਚ ਮਿਲਿਆ ਹੈ। ਪਰ ਜੇਕਰ ਭਾਰਤ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਦੇ ਸਮਰੱਥ ਹਾਂ।
ਇਸ ਦੌਰਾਨ ਰਾਜਨਾਥ ਸਿੰਘ ਨੇ ਪੀਐੱਮ ਮੋਦੀ ਦੇ ‘ਯੇ ਯੁੱਧ ਕਾ ਯੁਗ ਨਹੀਂ’ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਸੀਂ ਯੁੱਧ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਜੇਕਰ ਸਾਡੇ ‘ਤੇ ਯੁੱਧ ਥੋਪਿਆ ਜਾਂਦਾ ਹੈ ਤਾਂ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਅੱਜ ਕਈ ਤਰ੍ਹਾਂ ਦੇ ਸੰਘਰਸ਼ਾਂ ਨੂੰ ਦੇਖ ਰਹੀ ਹੈ। ਭਾਰਤ ਹਮੇਸ਼ਾ ਯੁੱਧ ਦੇ ਖਿਲਾਫ ਰਿਹਾ ਹੈ। ਇਹ ਸਾਡੀ ਨੀਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ, ਕੋਰੋਨਾ ਦੀ ਦੂਜੀ ਬੂਸਟਰ ਡੋਜ਼ ਦੀ ਲੋੜ ਨਹੀਂ
ਦੱਸ ਦੇਈਏ ਕਿ ਭਾਰਤੀ ਤੇ ਚੀਨੀ ਫੌਜੀ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਭਿੜ ਗਏ ਸਨ ਤੇ ਆਹਮੋ-ਸਾਹਮਣੇ ਹੋਣ ਕਾਰਨ ਦੋਵੇਂ ਪੱਖਾਂ ਦੇ ਕੁਝ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਸਨ.
ਵੀਡੀਓ ਲਈ ਕਲਿੱਕ ਕਰੋ -: