ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਦੋ ਮਹਿਲਾ ਪਹਿਲਵਾਨਾਂ ਤੋਂ ਦਿੱਲੀ ਪੁਲਿਸ ਨੇ ਸਬੂਤ ਮੰਗੇ ਹਨ। ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਜਿਹੜੀਆਂ ਦੋ ਮਹਿਲਾ ਪਹਿਲਵਾਨਾਂ ਨੇ ਸਾਹ ਦੀ ਜਾਂਚ ਦੇ ਬਹਾਨੇ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਤੋਂ ਦਿੱਲੀ ਪੁਲਿਸ ਨੇ ਫੋਟੋ, ਆਡੀਓ ਤੇ ਵੀਡੀਓ ਸਬੂਤ ਮੰਗੇ ਹਨ।
ਦਿੱਲੀ ਪੁਲਿਸ ਨੇ ਬ੍ਰਿਜਭੂਸ਼ਣ ਸਿੰਘ ਵੱਲੋਂ ‘ਗਲੇ ਲਗਾਉਣ’ ਦੇ ਫੋਟੋ ਵੀ ਸਬੂਤ ਵਜੋਂ ਮੰਗੇ ਹਨ। ਦੋ ਮਹਿਲਾ ਪਹਿਲਵਾਨਾਂ ਨੇ 21 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਕਨਾਟ ਪਲੇਸ ਪੁਲਿਸ ਸਟੇਸ਼ਨ ‘ਚ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਾਈ ਸੀ। ਮਹਿਲਾ ਪਹਿਲਵਾਨਾਂ ਦਾ ਕਹਿਣਾ ਹੈ ਕਿ ਇਹ ਛੇੜਛਾੜ, ਗਲਤ ਛੂਹਣਾ ਤੇ ਗਲਤ ਸਰੀਰਕ ਸੰਪਰਕ ਵਰਗੀਆਂ ਹਰਕਤਾਂ ਟੂਰਨਾਮੈਂਟ, ਵਾਰਮ-ਅੱਪ ਤੇ ਨਵੀਂ ਦਿੱਲੀ ਵਿਚ WFI ਦਫਤਰ ਦੇ ਅੰਦਰ ਹੋਈਆਂ ਹਨ। ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜਭੂਸ਼ਣ ‘ਤੇ ਲਗਾਏ ਗਏ ਦੋਸ਼ਾਂ ਵਿਚ ਇਨ੍ਹਾਂ ਦਾ ਦਸਤਾਵੇਜ਼ੀਕਰਨ ਵੀ ਕੀਤਾ ਗਿਆ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 5 ਜੂਨ 2023 ਨੂੰ ਮਹਿਲਾ ਪਹਿਲਵਾਨਾਂ ਨੂੰ ਸੀਆਰਪੀਸੀ ਦੀ ਧਾਰਾ 91 ਤਹਿਤ ਵੱਖ-ਵੱਖ ਨੋਟਿਸ ਜਾਰੀ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਜਵਾਬ ਦੇਣ ਲਈ ਇਕ ਦਿਨ ਦਾ ਸਮਾਂ ਦਿੱਤਾ ਗਿਆ ਸੀ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਮਹਿਲਾ ਪਹਿਲਵਾਨ ਨੇ ਬ੍ਰਿਜਭੂਸ਼ਣ ਖਿਲਾਫ ਉਨ੍ਹਾਂ ਕੋਲ ਜੋ ਵੀ ਸਬੂਤ ਸਨ, ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਦਿੱਤੇ ਹਨ।
ਦਿੱਲੀ ਪੁਲਿਸ ਨੇ ਕਥਿਤ ਤੌਰ ‘ਤੇ ਸ਼ਿਕਾਇਤਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਡਿਟੇਲ ਦੇਣ ਨੂੰ ਕਿਹਾ ਹੈ। ਪੁਲਿਸ ਨੇ ਕਥਿਤ ਘਟਨਾਵਾਂ ਦੀ ਤਰੀਕ ਤੇ ਸਮਾਂ, WFI ਦਫਤਰ ਵਿਚ ਆਉਣ-ਜਾਣਦਾ ਸਮਾਂ ਤੇ ਉਨ੍ਹਾਂ ਦੇ ਰੂਮਮੇਟਸ ਦੀ ਪਛਾਣ ਤੇ ਕਿਸੇ ਵੀ ਸੰਭਾਵਿਤ ਗਵਾਹ ਦੇ ਡਿਟੇਲ ਮੰਗੇ ਹਨ। ਪੁਲਿਸ ਨੇ ਉਸ ਹੋਟਲ ਬਾਰੇ ਵੀ ਜਾਣਕਾਰੀ ਮੰਗੀ ਹੈ ਜਿਥੇ ਇਕ ਪਹਿਲਵਾਨ ਡਬਲਯੂਐੱਫਆਈ ਦਫਤਰ ਦੇ ਦੌਰੇ ਦੌਰਾਨ ਰੁਕੀ ਸੀ। ਪੁਲਿਸ ਨੇ ਇਕ ਪਹਿਲਵਾਨ ਤੇ ਉਸ ਦੇ ਰਿਸ਼ਤੇਦਾਰ ਨੂੰ ਵੱਖ-ਵੱਖ ਨੋਟਿਸ ਜਾਰੀ ਕਰਕੇ ਬ੍ਰਿਜਭੂਸ਼ਣ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਕਥਿਤ ਤੌਰ ਤੋਂ ਮਿਲੇ ਧਮਕੀ ਭਰੇ ਫੋਨ ਕਾਲ ਬਾਰੇ ਵੀ ਡਿਟੇਲ ਮੰਗੀ ਹੈ।
ਇਹ ਵੀ ਪੜ੍ਹੋ : WTC 2023 : ਆਸਟ੍ਰੇਲੀਆ ਨੇ ਤੋੜਿਆ ਭਾਰਤ ਦਾ ਸੁਪਨਾ, 209 ਦੌੜਾਂ ਨਾਲ ਫਾਈਨਲ ਜਿੱਤ ਕੇ ਰਚਿਆ ਇਤਿਹਾਸ
ਪੁਲਿਸ ਨੇ ਰਿਸ਼ਤੇਦਾਰ ਨੂੰ ਆਏ ਧਮਕੀ ਭਰੇ ਕਾਲ ਨਾਲ ਸਬੰਧਤ ਕੋਈ ਵੀ ਵੀਡੀਓ, ਫੋਟੋਗ੍ਰਾਫ, ਕਾਲ ਰਿਕਾਰਡਿੰਗ ਤੇ ਵ੍ਹਟਸਐਪ ਚੈਟ ਮੰਗੀ ਹੈ। ਇਨ੍ਹਾਂ ਨੋਟਿਸਾਂ ‘ਤੇ ਕਨਾਟ ਪਲੇਸ ਪੁਲਿਸ ਸਟੇਸ਼ਨ ਨੂੰ ਸੌਂਪੇ ਗਏ ਜਾਂਚ ਅਧਿਕਾਰੀ ਵੱਲੋਂ ਹਸਤਾਖਰ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: